3.7 C
New York

ਐਫਬੀਆਈ ਵੱਲੋਂ ਲੋਕਾਂ ਨੂੰ ਬੈਂਕ ਖਾਤੇ ਖਾਲੀ ਕਰਨ ਵਾਲੀ ਨਵੀਂ ਠੱਗੀ ਸਬੰਧੀ ਚੇਤਾਵਨੀ ਜਾਰੀ

Published:

Rate this post

ਵਾਸ਼ਿੰਗਟਨ ਡੀਸੀ/ਪੰਜਾਬ ਪੋਸਟ

ਦੁਨੀਆਂ ਦੇ ਸਿਰਕੱਢ ਦੇਸ਼ ਅਮਰੀਕਾ ਵਿੱਚ ਬੈਂਕ ਖਾਤੇ ਖਾਲੀ ਕਰਨ ਵਾਲੀ ਇੱਕ ਖਤਰਨਾਕ ਸਾਇਬਰ ਠੱਗੀ ਤੇਜ਼ੀ ਨਾਲ ਫੈਲ ਰਹੀ ਹੈ। ਇਸ ਧੋਖਾਧੜੀ ਦੇ ਰੁਝਾਨ ਤਹਿਤ ਹੁਣ ਅਮਰੀਕਾ ਦੀ ਪ੍ਰਮੁੱਖ ਜਾਂਚ ਏਜੰਸੀ ਐਫਬੀਆਈ ਅਤੇ ਸਾਇਬਰ ਸੁਰੱਖਿਆ ਮਾਹਿਰਾਂ ਨੇ ਕਿਹਾ ਹੈ ਕਿ ਇਹ ਠੱਗੀ ਤਿੰਨ ਪੜਾਵਾਂ ਵਿੱਚ ਚੱਲਦੀ ਹੈ, ਜਿਸ ਕਰਕੇ ਆਮ ਲੋਕਾਂ ਤੋਂ ਲੱਖਾਂ ਡਾਲਰ ਲੁੱਟੇ ਜਾ ਰਹੇ ਹਨ। ਇਸ ਬਾਰੇ ਲੋਕਾਂ ਨੂੰ ਚੌਕਸ ਕਰਦੇ ਹੋਏ ਇਹ ਦੱਸਿਆ ਗਿਆ ਹੈ ਕਿ ਠੱਗੀ ਦੇ ਤਿੰਨ ਪੜਾਅ ਹਨ ਜਿਸ ਤਹਿਤ ਸਭ ਤੋਂ ਪਹਿਲਾਂ, ਝੂਠਾ ਸੰਪਰਕ ਕਰਦੇ ਹੋਏ ਠੱਗ ਆਪਣੇ ਆਪ ਨੂੰ ਬੈਂਕ, ਸਰਕਾਰੀ ਅਧਿਕਾਰੀ ਜਾਂ ਕੰਪਨੀ ਦਾ ਨੁਮਾਇੰਦਾ ਦੱਸ ਕੇ ਲੋਕਾਂ ਨਾਲ ਸੰਪਰਕ ਕਰਦੇ ਹਨ। ਇਸ ਤੋਂ ਬਾਅਦ, ਵਿਸ਼ਵਾਸ ਬਣਾਉਣ ਦੇ ਮਕਸਦ ਨਾਲ ਉਹ ਦਾਅਵਾ ਕਰਦੇ ਹਨ ਕਿ ਤੁਹਾਡਾ ਬੈਂਕ ਖਾਤਾ ਖਤਰੇ ਵਿੱਚ ਹੈ ਅਤੇ ਤੁਹਾਨੂੰ ਜਲਦੀ ਕਾਰਵਾਈ ਕਰਨ ਦੀ ਲੋੜ ਹੈ। ਇਸ ਤੋਂ ਬਾਅਦ ਲੋਕਾਂ ਨੂੰ ਇੱਕ “ਸੁਰੱਖਿਅਤ ਖਾਤੇ” ਵਿੱਚ ਪੈਸੇ ਭੇਜਣ ਲਈ ਕਿਹਾ ਜਾਂਦਾ ਹੈ, ਜਿੱਥੋਂ ਫੇਰ ਸਾਰਾ ਧਨ ਗਾਇਬ ਕਰ ਦਿੱਤਾ ਜਾਂਦਾ ਹੈ। ਐਫਬੀਆਈ ਨੇ ਸਪਸ਼ਟ ਕੀਤਾ ਹੈ ਕਿ ਬੈਂਕ ਕਦੇ ਵੀ ਗਾਹਕਾਂ ਨੂੰ ਫੋਨ ਜਾਂ ਈਮੇਲ ਰਾਹੀਂ ਪੈਸੇ ਟਰਾਂਸਫ਼ਰ ਕਰਨ ਲਈ ਨਹੀਂ ਕਹਿੰਦੇ ਅਤੇ ਇਸ ਲਈ ਲੋਕਾਂ ਨੂੰ ਆਪਣੀਆਂ ਨਿੱਜੀ ਜਾਣਕਾਰੀਆਂ ਕਿਸੇ ਨਾਲ ਵੀ ਸਾਂਝੀਆਂ ਨਹੀਂ ਕਰਨੀ ਚਾਹੀਦੀਆਂ ਅਤੇ ਸ਼ੱਕੀ ਕਾਲਾਂ ਜਾਂ ਮੈਸੇਜਾਂ ਦੀ ਤੁਰੰਤ ਰਿਪੋਰਟ ਕਰਨੀ ਚਾਹੀਦੀ ਹੈ। ਮਾਹਿਰ ਕਹਿੰਦੇ ਹਨ ਕਿ ਇਸ ਤਰ੍ਹਾਂ ਦੀਆਂ ਠੱਗੀਆਂ ਬਹੁਤ ਹੀ ਯੋਜਨਾਬੱਧ ਢੰਗ ਨਾਲ ਚਲਾਈਆਂ ਜਾ ਰਹੀਆਂ ਹਨ। ਇਸ ਲਈ ਲੋਕਾਂ ਲਈ ਜਾਗਰੂਕ ਰਹਿਣਾ ਅਤੇ ਆਪਣੀ ਸੁਰੱਖਿਆ ਖ਼ੁਦ ਯਕੀਨੀ ਬਣਾਉਣਾ ਸਭ ਤੋਂ ਵੱਧ ਜ਼ਰੂਰੀ ਹੋ ਜਾਂਦਾ ਹੈ।

Read News Paper

Related articles

spot_img

Recent articles

spot_img