2.2 C
New York

ਫਿਲਮ ਅਦਾਕਾਰ ਧਰਮਿੰਦਰ ਉੱਤੇ ਧੋਖਾਧੜੀ ਦੇ ਇਲਜ਼ਾਮ ਲੱਗੇ; ਸ਼ਿਕਾਇਤ ‘ਤੇ ਅਦਾਲਤ ਨੇ ਸੰਮਨ ਕੀਤੇ ਜਾਰੀ

Published:

5/5 - (1 vote)

ਦਿੱਲੀ/ਪੰਜਾਬ ਪੋਸਟ

ਬਾਲੀਵੁੱਡ ਦਾ ਹੀ-ਮੈਨ ਵਜੋਂ ਜਾਣੇ ਜਾਂਦੇ ਫਿਲਮ ਅਦਾਕਾਰ ਧਰਮਿੰਦਰ ਆਪਣੇ ਜਨਮ ਦਿਨ ਮਨਾਉਣ ਦੇ ਦੇ ਦੋ ਦਿਨ ਬਾਅਦ ਹੀ ਇੱਕ ਕਾਨੂੰਨੀ ਮੁਸੀਬਤ ਵਿੱਚ ਫਸੇ ਜਾਪਦੇ ਹਨ। ਧਰਮਿੰਦਰ ਆਪਣੀ ਰੈਸਟੋਰੈਂਟ ਫਰੈਂਚਾਇਜ਼ੀ ‘ਗਰਮ ਧਰਮ ਢਾਬਾ’ ਨੂੰ ਲੈ ਕੇ ਮੁਸੀਬਤ ‘ਚ ਹਨ। ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਫ੍ਰੈਂਚਾਇਜ਼ੀ ਨਾਲ ਸਬੰਧਤ ਧੋਖਾਧੜੀ ਦੇ ਮਾਮਲੇ ‘ਚ ਧਰਮਿੰਦਰ ਸਮੇਤ ਦੋ ਹੋਰਾਂ ਖਿਲਾਫ ਸੰਮਨ ਜਾਰੀ ਕੀਤਾ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ ਅਗਲੇ ਸਾਲ 20 ਫਰਵਰੀ ਯਾਨੀ ਸਾਲ 2025 ‘ਚ ਤੈਅ ਕੀਤੀ ਗਈ ਹੈ। ਇਸ ਦਿਨ ਧਰਮਿੰਦਰ ਨੂੰ ਅਦਾਲਤੀ ਕਾਰਵਾਈ ਵਿੱਚ ਪੇਸ਼ ਹੋਣਾ ਹੋਵੇਗਾ। ਜੁਡੀਸ਼ੀਅਲ ਮੈਜਿਸਟਰੇਟ ਯਸ਼ਦੀਪ ਚਾਹਲ ਵੱਲੋਂ ਸੰਮਨ ਜਾਰੀ ਕੀਤੇ ਗਏ ਹਨ, ਜੋ ਦਿੱਲੀ ਦੇ ਕਾਰੋਬਾਰੀ ਸੁਸ਼ੀਲ ਕੁਮਾਰ ਦੀ ਸ਼ਿਕਾਇਤ ‘ਤੇ ਆਧਾਰਿਤ ਹਨ, ਜਿਸ ਨੇ ਦੋਸ਼ ਲਾਇਆ ਸੀ ਕਿ ਉਸ ਨੂੰ ਫਰੈਂਚਾਇਜ਼ੀ ਵਿੱਚ ਨਿਵੇਸ਼ ਕਰਨ ਦਾ ਲਾਲਚ ਦੇ ਕੇ ਧੋਖਾ ਦਿੱਤਾ ਗਿਆ ਹੈ। ਅਦਾਲਤ ਨੇ ਹੁਕਮ ਦਿੱਤਾ ਹੈ ਕਿ ਸਬੂਤਾਂ ਦੇ ਆਧਾਰ ‘ਤੇ ਅਦਾਲਤ ਧਾਰਾ 34 ਆਈ.ਪੀ.ਸੀ. ਦੇ ਨਾਲ-ਨਾਲ ਧਾਰਾ 420, 120ਬੀ ਦੇ ਤਹਿਤ ਅਪਰਾਧ ਕਰਨ ਲਈ ਧਰਮਿੰਦਰ ਅਤੇ ਬਾਕੀ ਦੋ ਵਿਰੁੱਧ ਕਾਰਵਾਈ ਕਰੇਗੀ। ਧੋਖਾਧੜੀ ਮਾਮਲੇ ਇਸ ਦੀ ਅਗਲੀ ਹੁਣ 20 ਫਰਵਰੀ 2025 ਨੂੰ ਹੋਵੇਗੀ।

Read News Paper

Related articles

spot_img

Recent articles

spot_img