10.9 C
New York

ਆਪਣੇ ਹੀ ਰਿਵਾਲਵਰ ਦੀ ਗੋਲੀ ਲੱਗਣ ਕਾਰਨ ਜ਼ਖਮੀ ਹੋਏ ਫਿਲਮ ਅਦਾਕਾਰ ਗੋਵਿੰਦਾ

Published:

Rate this post

ਮੁੰਬਈ/ਪੰਜਾਬ ਪੋਸਟ

ਬਾਲੀਵੁੱਡ ਅਦਾਕਾਰ ਗੋਵਿੰਦਾ ਅੱਜ ਸਵੇਰੇ ਉਦੋਂ ਜ਼ਖ਼ਮੀ ਹੋ ਗਏ ਜਦੋਂ ਉਨ੍ਹਾਂ ਦੀ ਰਿਵਾਲਵਰ ਤੋਂ ਅਚਾਨਕ ਗੋਲੀ ਚੱਲ ਗਈ, ਜਿਹੜੀ ਉਨ੍ਹਾਂ ਦੀ ਲੱਤ ਵਿੱਚ ਲੱਗੀ। ਪੁਲੀਸ ਮੁਤਾਬਕ ਗੋਵਿੰਦਾ ਉਦੋਂ ਆਪਣੀ ਜੁਹੂ ਸਥਿਤ ਰਿਹਾਇਸ਼ ਤੋਂ ਮੁੰਬਈ ਹਵਾਈ ਅੱਡੇ ਲਈ ਰਵਾਨਾ ਹੋਣ ਵਾਲੇ ਸਨ ਜਦੋਂ ਇਹ ਘਟਨਾ ਵਾਪਰੀ। ਘਟਨਾ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ, ਜੋ ਹੁਣ ਖ਼ਤਰੇ ਤੋਂ ਬਾਹਰ ਹਨ ਅਤੇ ਆਪਣੇ ਘਰ ਚਲੇ ਗਏ ਹਨ। ਘਟਨਾ ਬਾਰੇ ਵੇਰਵਾ ਮਿਲਿਆ ਹੈ ਕਿ ਇੱਕ ਸ਼ੋਅ ਲਈ ਜਾਣ ਤੋਂ ਪਹਿਲਾਂ, ਜਦੋਂ ਉਹ ਆਪਣੀ ਰਿਵਾਲਵਰ ਨੂੰ ਅਲਮਾਰੀ ਵਿੱਚ ਰੱਖ ਰਹੇ ਸਨ ਤਾਂ ਗ਼ਲਤੀ ਨਾਲ ਉਸ ਦਾ ਘੋੜਾ ਦੱਬਿਆ ਗਿਆ ਅਤੇ ਗੋਲੀ ਚੱਲ ਗਈ। ਬਾਅਦ ਵਿੱਚ ਗੋਵਿੰਦਾ ਨੇ ਆਪਣੇ ਪ੍ਰਸ਼ੰਸਕਾਂ ਲਈ ਇੱਕ ਬਿਆਨ ਜਾਰੀ ਕਰ ਕੇ ਜਾਣਕਾਰੀ ਦਿੱਤੀ ਕਿ ਡਾਕਟਰਾਂ ਨੇ ਉਨ੍ਹਾਂ ਦੀ ਲੱਤ ਵਿੱਚੋਂ ਗੋਲੀ ਕੱਢ ਦਿੱਤੀ ਹੈ ਅਤੇ ਉਹ ਹੁਣ ‘ਆਪਣੇ ਪ੍ਰਸ਼ੰਸਕਾਂ ਦੇ ਪਿਆਰ ਤੇ ਦੁਆਵਾਂ ਸਦਕਾ’ ਬਿਲਕੁਲ ਠੀਕ ਹਨ।

Read News Paper

Related articles

spot_img

Recent articles

spot_img