ਕੁਵੈਤ ਅੱਗ ਹਾਦਸਾ/ਪੰਜਾਬ ਪੋਸਟ
ਕੁਵੈਤ ਦੇਸ਼ ਵਿੱਚ ਅੱਜ ਇੱਕ 6 ਮੰਜ਼ਿਲਾ ਇਮਾਰਤ ਨੂੰ ਭਿਆਨਕ ਅੱਗ ਲੱਗਣ ਕਾਰਨ 41 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਇਨਾਂ ਵਿੱਚ ਕਈ ਭਾਰਤੀ ਵੀ ਸ਼ਾਮਲ ਦੱਸੇ ਜਾਂਦੇ ਹਨ। ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਬੁੱਧਵਾਰ ਤੜਕੇ ਕੁਵੈਤ ਦੇ ਦੱਖਣੀ ਅਹਿਮਦੀ ਗਵਰਨੋਰੇਟ ਦੇ ਮੰਗਾਫ ਖੇਤਰ ਵਿੱਚ ਛੇ ਮੰਜ਼ਿਲਾ ਇਮਾਰਤ ਦੀ ਰਸੋਈ ਵਿੱਚ ਅੱਗ ਲੱਗ ਗਈ। ਇਸ ਤੋਂ ਬਾਅਦ ਇਹ ਤੇਜ਼ੀ ਨਾਲ ਫ਼ੈਲ ਗਈ। ਇਮਾਰਤ ਵਿਚ ਲਗਪਗ 160 ਲੋਕ ਰਹਿੰਦੇ ਸਨ, ਜੋ ਉਸੇ ਕੰਪਨੀ ਦੇ ਕਰਮਚਾਰੀ ਹਨ। ਇਨਾਂ ਵਿੱਚ ਬਹੁਤ ਸਾਰੇ ਕਰਮਚਾਰੀ ਭਾਰਤ ਨਾਲ ਵੀ ਸਬੰਧਤ ਸਨ। ਭਾਰਤੀ ਕਾਮਿਆਂ ਨਾਲ ਵਾਪਰੇ ਦੁਖਦਾਈ ਅੱਗ ਹਾਦਸੇ ਦੇ ਸਬੰਧ ਵਿੱਚ ਦੂਤਘਰ ਨੇ ਐਮਰਜੰਸੀ ਹੈਲਪਲਾਈਨ ਨੰਬਰ +965-6550 5246 ਜਾਰੀ ਕੀਤਾ ਹੈ। ਇਸ ਦੌਰਾਨ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅੱਗ ਲੱਗਣ ਦੀ ਏਸ ਘਟਨਾ ’ਤੇ ਦੁੱਖ ਜ਼ਾਹਰ ਕੀਤਾ ਹੈ।
ਕੁਵੈਤ ’ਚ ਇਮਾਰਤ ਨੂੰ ਅੱਗ ਲੱਗਣ ਕਾਰਨ ਘੱਟੋ-ਘੱਟ 41 ਮੌਤਾਂ, ਮਿ੍ਰਤਕਾਂ ’ਚ ਕਈ ਭਾਰਤੀ ਵੀ ਸ਼ਾਮਲ

Published: