ਪੰਜਾਬ ਪੋਸਟ/ਬਿਓਰੋ
ਅਮਰੀਕਾ ਅੰਦਰ ਜਨਤਕ ਅਤੇ ਘਰੇਲੂ ਥਾਵਾਂ ਉੱਤੇ ਗੋਲੀਬਾਰੀ ਦੀਆਂ ਘਟਨਾਵਾਂ ਚਿੰਤਾ ਦਾ ਸਬੱਬ ਬਣ ਰਹੀਆਂ ਹਨ ਅਤੇ ਅੱਜ ਇਸੇ ਲੜੀ ’ਚ ਇੱਕ ਨਵਾਂ ਘਟਨਾਕ੍ਰਮ ਓਸ ਵੇਲੇ ਆ ਜੁੜਿਆ ਜਦੋਂ ਕੈਨਟਕੀ ਸੂਬੇ ਵਿਖੇ ਇੱਕ ਘਰ ਵਿੱਚ ਜਨਮ ਦਿਨ ਦੇ ਜਸ਼ਨਾਂ ਦੌਰਾਨ ਗੋਲੀਬਾਰੀ ਹੋਣ ਦੀ ਖਬਰ ਆਈ। ਪੁਲੀਸ ਘਟਨਾ ਸਥਾਨ ’ਤੇ ਪੁੱਜੀ ਤਾਂ ਉੱਥੇ ਚਾਰ ਜਣੇ ਮਿ੍ਰਤਕ ਪਾਏ ਗਏ। ਪੁਲੀਸ ਨੇ ਤਿੰਨ ਜ਼ਖਮੀਆਂ ਨੂੰ ਨੇੜਲੇ ਹਸਪਤਾਲ ਦਾਖਲ ਕਰਵਾਇਆ। ਇਨ੍ਹਾਂ ਮੌਤਾਂ ਦੇ ਹੋਣ ਦੇ ਕਾਰਨ ਹਾਲੇ ਪੂਰੀ ਸਪੱਸ਼ਟ ਨਹੀਂ ਹੋਏ। ਇਸ ਦੌਰਾਨ ਇੱਕ ਵਿਅਕਤੀ ਵੱਲੋਂ ਖੁਦਕੁਸ਼ੀ ਕੀਤੀ ਗਈ ਅਤੇ ਸ਼ੱਕ ਕੀਤਾ ਜਾ ਰਿਹਾ ਹੈ ਕਿ ਇਸ ਵਿਅਕਤੀ ਨੇ ਹੀ ਗੋਲੀਆਂ ਚਲਾਈਆਂ ਹੋ ਸਕਦੀਆਂ ਹਨ। ਫਿਲਹਾਲ ਸਥਾਨਕ ਪੁਲਿਸ ਵੱਲੋਂ ਬਾਰੀਕੀ ਨਾਲ ਘਟਨਾਕ੍ਰਮ ਦੀ ਜਾਂਚ ਕੀਤੀ ਜਾ ਰਹੀ ਹੈ।
ਅਮਰੀਕਾ ਦੇ ਕੈਨਟਕੀ ਸੂਬੇ ਵਿਖੇ ਜਸ਼ਨਾਂ ਦਾ ਮਾਹੌਲ ’ਚ ਗੋਲੀਬਾਰੀ; 4 ਲੋਕਾਂ ਦੀ ਜਾਨ ਗਈ
Published: