ਨਿਊਯਾਰਕ/ਪੰਜਾਬ ਪੋਸਟ
ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿੱਚ ਇੱਕ ਪੁਲਿਸ ਵਾਲੇ ਨੇ ਸ਼ੱਕ ਦੇ ਅਧਾਰ ’ਤੇ ਬਣੇ ਹਾਲਤ ਤਹਿਤ 13 ਸਾਲ ਦੇ ਬੱਚੇ ਦੀ ਹੱਤਿਆ ਕਰ ਦਿੱਤੀ। ਇਸ ਘਟਨਾ ਤੋਂ ਬਾਅਦ ਸਥਾਨਕ ਲੋਕਾਂ ਵਿੱਚ ਗੁੱਸੇ ਦੀ ਲਹਿਰ ਵਿਖਾਈ ਦੇ ਰਹੀ ਹੈ। ਇਸ ਦਰਮਿਆਨ ਰੋਸ ਪ੍ਰਦਰਸ਼ਨ ਵੀ ਹੋਏ ਹਨ ਅਤੇ ਲੜਕੇ ਦੀ ਯਾਦ ’ਚ ਕੈਂਡਲ ਮਾਰਚ ਉਪਰੰਤ ਸਥਾਨਕ ਪੁਲਿਸ ਅਧਿਕਾਰੀ ਅਤੇ ਮੇਅਰ ਦੇ ਨਾਲ ਮੁਲਾਕਾਤ ਵੇਲੇ ਲੜਕੇ ਦੇ ਪਰਿਵਾਰਕ ਮੈਂਬਰਾਂ ਅਤੇ ਸਥਾਨਕ ਭਾਈਚਾਰੇ ਵੱਲੋਂ ਸੁਭਾਵਕ ਜਜ਼ਬਾਤੀ ਰੋਸ ਜ਼ਾਹਰ ਕੀਤਾ ਗਿਆ। ਇਹ ਘਟਨਾ ਓਸ ਵੇਲੇ ਵਾਪਰੀ ਸੀ ਜਦੋਂ ਪੁਲਿਸ ਨੇ ਪਿੱਛਾ ਕਰਦੇ ਹੋਏ ਇਸ ਬੱਚੇ ਨੂੰ ਗੋਲੀ ਮਾਰ ਦਿੱਤੀ ਕਿਉਂਕਿ ਜਦੋਂ ਪੁਲਿਸ ਵੱਲੋਂ ਰੁਕਣ ਲਈ ਕਿਹਾ ਗਿਆ ਤਾਂ ਉਹ ਲੜਕਾ ਅਤੇ ਉਸ ਦੇ ਦੋਸਤ ਨਹੀਂ ਰੁਕੇ, ਸਗੋਂ ਭੱਜਣ ਲੱਗੇ। ਇਸ ਤੋਂ ਬਾਅਦ ਜਦੋਂ ਇਨਾਂ ਲੜਕਿਆਂ ਨੇ ਹੈਂਡਗੰਨ ਵਰਗੀ ਕੋਈ ਚੀਜ਼ ਦਿਖਾਈ ਤਾਂ ਪੁਲਿਸ ਵਾਲੇ ਨੇ ਉਸ ’ਤੇ ਗੋਲੀ ਚਲਾ ਦਿੱਤੀ। ਇਸ ਦੌਰਾਨ, ਜਾਂਚ ਤੋਂ ਪਤਾ ਲੱਗਾ ਹੈ ਕਿ ਲੜਕਿਆਂ ਕੋਲ ਮੌਜੂਦ ਹੈਂਡਗੰਨ ਅਸਲ ਵਿੱਚ ਪੈਲੇਟ ਗੰਨ ਦੀ ਨਕਲ ਸੀ ਪਰ ਸ਼ੱਕ ਦੇ ਬਿਨ੍ਹਾ ‘ਤੇ ਚੱਲੀ ਗੋਲੀ ਕਾਰਨ ਇੱਕ ਲੜਕੇ ਦੀ ਜਾਨ ਚਲੀ ਗਈ।
ਅਮਰੀਕਾ ਵਿਖੇ ਪੁਲਿਸ ਵੱਲੋਂ ਚੱਲੀ ਗੋਲੀ ਕਰਕੇ 13 ਸਾਲਾ ਬੱਚੇ ਦੀ ਮੌਤ; ਲੋਕਾਂ ਵਿੱਚ ਗੁੱਸੇ ਦੀ ਲਹਿਰ

Published:






