ਇੰਗਲੈਂਡ/ਪੰਜਾਬ ਪੋਸਟ
ਇੰਗਲੈਂਡ ਦੇ ਅੰਤਰਾਸ਼ਟਰੀ ਮਾਨਚੈਸਟਰ ਹਵਾਈ ਅੱਡੇ ’ਤੇ ਬਿਜਲੀ ਸਪਲਾਈ ਪ੍ਰਭਾਵਿਤ ਹੋਣ ਕਾਰਨ ਉਡਾਣਾਂ ਵਿਚ ਵੱਡੇ ਪੱਧਰ ’ਤੇ ਵਿਘਨ ਪਿਆ। ਇਸ ਕਾਰਨ ਕਈ ਉਡਾਣਾਂ ਰੱਦ ਕੀਤੀਆਂ ਗਈਆਂ। ਹਵਾਈ ਅੱਡੇ ਦੀ ਪ੍ਰੈੱਸ ਰਿਲੀਜ਼ ਅਨੁਸਾਰ ਬਿਜਲੀ ਜਾਣ ਕਾਰਨ ਟਰਮੀਨਲ 1 ਅਤੇ 2 ਤੋਂ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ। ਇੱਕ ਸਮੇਂ ’ਤੇ ਤਾਂ ਇਨਾਂ ਟਰਮੀਨਲਾਂ ਤੋਂ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਅਗਲੇ ਨੋਟਿਸ ਤੱਕ ਹਵਾਈ ਅੱਡੇ ’ਤੇ ਨਾ ਆਉਣ ਦੀ ਸਲਾਹ ਦਿੱਤੀ ਗਈ ਸੀ। ਏਅਰਪੋਰਟ ਦੇ ਡਿਪਾਰਚਰ ਬੋਰਡ ਮੁਤਾਬਿਕ 15 ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ। ਇਸ ਦਰਮਿਆਨ ਹਵਾਈ ਅੱਡੇ ’ਤੇ ਪਹੁੰਚੇ ਵੱਡੀ ਗਿਣਤੀ ਲੋਕ ਉਡੀਕ ਕਰਦੇ ਹੋਏ ਨਜ਼ਰ ਆਏ। ਇਸ ਉਪਰੰਤ ਬਿਜਲੀ ਸਪਲਾਈ ਬਹਾਲ ਹੋਣ ਉੱਤੇ ਸਭ ਨੇ ਸੁੱਖ ਦਾ ਸਾਹ ਲਿਆ ਅਤੇ ਹਵਾਈ ਸਫਰ ਦਾ ਕੰਮਕਾਜ ਆਮ ਵਾਂਗ ਚੱਲਣ ਲੱਗਿਆ।
ਇੰਗਲੈਂਡ ਦੇ ਮਾਨਚੈਸਟਰ ਹਵਾਈ ਅੱਡੇ ’ਤੇ ਬਿਜਲੀ ਹੋਈ ਖਰਾਬ : ਕਈ ਉਡਾਣਾਂ ਰੱਦ

Published: