-11.5 C
New York

ਇਰਾਨ ਦਾ ਹਵਾਈ ਖੇਤਰ ਬੰਦ ਹੋਣ ਕਰਕੇ ਅਮਰੀਕਾ ਜਾਣ ਵਾਲੀਆਂ ਉਡਾਣਾਂ ਪ੍ਰਭਾਵਿਤ ਹੋਈਆਂ

Published:

Rate this post

ਤਹਿਰਾਨ/ਪੰਜਾਬ ਪੋਸਟ

ਪਿਛਲੇ ਦਿਨਾਂ ਦੇ ਤਣਾਅ ਦੇ ਆਲਮ ਉਪਰੰਤ ਇਰਾਨ ਦੇ ਹਵਾਈ ਖੇਤਰ ਅਚਾਨਕ ਬੰਦ ਕਰ ਦਿੱਤੇ ਜਾਣ ਕਾਰਨ ਏਅਰ ਇੰਡੀਆ ਨੇ ਅਮਰੀਕਾ ਲਈ ਘੱਟੋ-ਘੱਟ ਤਿੰਨ ਉਡਾਣਾਂ ਰੱਦ ਕਰ ਦਿੱਤੀਆਂ ਹਨ। ਇਸ ਦੇ ਨਾਲ ਹੀ ਯੂਰਪ ਜਾਣ ਵਾਲੀਆਂ ਕੁਝ ਉਡਾਣਾਂ ਵਿੱਚ ਦੇਰੀ ਹੋ ਸਕਦੀ ਹੈ। ਰੱਦ ਕੀਤੀਆਂ ਉਡਾਣਾਂ ਵਿੱਚ ਦਿੱਲੀ ਤੋਂ ਨਿਊਯਾਰਕ ਤੇ ਨਿਊਆਰਕ ਲਈ ਦੋ ਅਤੇ ਮੁੰਬਈ ਤੋਂ ਨਿਊਯਾਰਕ ਲਈ ਇੱਕ ਉਡਾਣ ਸਾਮਲ ਹੈ। ਏਅਰ ਇੰਡੀਆ ਦੇ ਅਧਿਕਾਰੀਆਂ ਨੇ ਕਿਹਾ ਕਿ ਯਾਤਰੀਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਉਡਾਣਾਂ ਦੇ ਰੂਟ ਬਦਲੇ ਗਏ ਹਨ। ਇਰਾਨੀ ਹਵਾਈ ਖੇਤਰ ਦੀ ਥਾਂ ਹੁਣ ਇਰਾਕ ਰਾਹੀਂ ਉਡਾਣਾਂ ਭੇਜੀਆਂ ਜਾ ਰਹੀਆਂ ਹਨ, ਜਿਸ ਨਾਲ ਯਾਤਰਾ ਦਾ ਸਮਾਂ ਵਧ ਰਿਹਾ ਹੈ। ਜ਼ਿਕਰਯੋਗ ਹੈ ਕਿ ਪਾਕਿਸਤਾਨੀ ਹਵਾਈ ਖੇਤਰ ਬੰਦ ਹੋਣ ਕਾਰਨ ਪਹਿਲਾਂ ਹੀ ਕਈ ਉਡਾਣਾਂ ਲੰਮੇ ਰਾਹ ਤੋਂ ਚੱਲ ਰਹੀਆਂ ਹਨ।

Read News Paper

Related articles

spot_img

Recent articles

spot_img