ਮੁੰਬਈ/ਪੰਜਾਬ ਪੋਸਟ
ਪੰਜਾਬ ਦੇ ਸਾਬਕਾ ਰਾਜਪਾਲ, ਸੀਨੀਅਰ ਕਾਂਗਰਸ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਸ਼ਿਵਰਾਜ ਪਾਟਿਲ ਦਾ ਅੱਜ ਮਹਾਰਾਸ਼ਟਰ ਦੇ ਪਿੱਤਰੀ ਕਸਬੇ ਲਾਤੂਰ ਵਿਚ ਦੇਹਾਂਤ ਹੋ ਗਿਆ। ਪਾਟਿਲ 90 ਸਾਲਾਂ ਦੇ ਸਨ ਤੇ ਪਰਿਵਾਰਕ ਸੂਤਰਾਂ ਮੁਤਾਬਕ ਉਹ ਪਿਛਲੇ ਕੁਝ ਸਮੇਂ ਤੋਂ ਬਿਮਾਰ ਸਨ। ਉਹ ਲੋਕ ਸਭਾ ਦੇ ਸਾਬਕਾ ਸਪੀਕਰ ਵੀ ਰਹੇ ਸਨ ਤੇ ਉਨ੍ਹਾਂ ਕੋਲ ਕੇਂਦਰੀ ਕੈਬਨਿਟ ਵਿਚ ਕਈ ਅਹਿਮ ਮੰਤਰਾਲੇ ਵੀ ਰਹੇ। ਪਾਟਿਲ ਲਾਤੂਰ ਲੋਕ ਸਭਾ ਹਲਕੇ ਤੋਂ ਸੱਤ ਵਾਰ ਜੇਤੂ ਰਹੇ। ਉਹ 2010 ਤੋਂ 2015 ਤੱਕ ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਦੇ ਅਹੁਦੇ ’ਤੇ ਰਹੇ ਸਨ। ਸੰਵਿਧਾਨਕ ਮਾਮਲਿਆਂ ਦੀ ਉਨ੍ਹਾਂ ਦੀ ਅਸਾਧਾਰਨ ਸਮਝ ਦੇ ਨਾਲ ਮਰਾਠੀ, ਅੰਗਰੇਜ਼ੀ ਅਤੇ ਹਿੰਦੀ ਭਾਸ਼ਾ ਵਿਚ ਉਨ੍ਹਾਂ ਦੀ ਮੁਹਾਰਤ ਨੇ ਉਨ੍ਹਾਂ ਨੂੰ ਆਪਣੇ ਸਮੇਂ ਦਾ ਇੱਕ ਬਹੁਤ ਸਤਿਕਾਰਤ ਸੰਸਦ ਮੈਂਬਰ ਬਣਾਇਆ।
ਪੰਜਾਬ ਦੇ ਸਾਬਕਾ ਰਾਜਪਾਲ ਸ਼ਿਵਰਾਜ ਪਾਟਿਲ ਦਾ ਦੇਹਾਂਤ
Published:






