21.5 C
New York

ਵਰਮੌਂਟ ਦੇ ਗਵਰਨਰ ਫਿਲ ਸਕਾਟ ਨਿੱਕੀ ਹੇਲੀ ਦੇ ਹੱਕ ’ਚ ਉੱਤਰੇ

Published:

ਅਮਰੀਕਾ ਵਿੱਚ ਸਭ ਤੋਂ ਪੁਰਾਣੀ ਸਿਆਸੀ ਪਾਰਟੀ ਰਿਪਬਲੀਕਨ ਵਿੱਚ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਦੇ ਅਧਿਕਾਰਤ ਉਮੀਦਵਾਰ ਬਣਨ ਦੀ ਲੜਾਈ ਹੋਰ ਤੇਜ਼ ਅਤੇ ਦਿਲਚਸਪ ਹੁੰਦੀ ਜਾ ਰਹੀ ਹੈ। ਭਾਵੇਂ ਹੁਣ ਉਮੀਦਵਾਰੀ ਦੀ ਦੌੜ ਵਿੱਚ ਪਾਰਟੀ ਦੇ 3 ਆਗੂ ਮੈਦਾਨ ਵਿੱਚ ਰਹਿ ਗਏ ਹਨ, ਪਰ ਮੁੱਖ ਮੁਕਾਬਲਾ ਦੋ ਵਿਆਕਤੀਆਂ ਡੋਨਾਲਡ ਟਰੰਪ ਅਤੇ ਨਿੱਕੀ ਹੇਲੀ ਵਿਚਕਾਰ ਹੀ ਹੈ। ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਯੂ. ਐੱਨ. ਵਿੱਚ ਅਮਰੀਕਾ ਦੀ ਸਾਬਕਾ ਰਾਜਦੂਤ ਨਿੱਕੀ ਹੇਲੀ ਵਿਚਕਾਰ ਚੱਲ ਰਹੇ ਮੁਕਾਬਲੇ ਵਿੱਚ ਹੁਣ ਵਰਮੌਂਟ ਦੇ ਗਵਰਨਰ ਫਿਲ ਸਕਾਟ ਨੇ ਅਗਲੇ ਹਫਤੇ ਨਿਊ ਹੈਂਪਸ਼ਾਇਰ ਵਿਖੇ ਪਾਰਟੀ ਪ੍ਰਾਇਮਰੀ ਤੋਂ ਪਹਿਲਾਂ ਹੀ ਨਿੱਕੀ ਹੇਲੀ ਦੀ ਉਮੀਦਵਾਰੀ ਦੇ ਸਮਰਥਨ ਦਾ ਐਲਾਨ ਕਰ ਦਿੱਤਾ ਹੈ। ਜਿਸ ਨਾਲ ਟਰੰਪ ਵਿਰੁੱਧ ਨਿੱਕੀ ਹੇਲੀ ਦੀ ਉਮੀਦਵਾਰੀ ਮੁਹਿੰਮ ਨੂੰ ਹੋਰ ਬਲ ਮਿਲਿਆ ਹੈ।

ਇਸ ਦੌਰਾਨ ਫਿਲ ਨੇ ਕਿਹਾ ਹੈ ਕਿ ਨਿਊਹੈਂਪਸ਼ਾਇਰ ਵਿੱਚ ਸਾਡੇ ਦੋਸਤਾਂ ਅਤੇ ਗੁਆਢੀਆਂ ਕੋਲ ਆਪਣੀ ਡੂੰਘੀ ਜੜਾਂ ਵਾਲੀ ਅਜ਼ਾਦ ਸਮਝ ਨੂੰ ਪ੍ਰਦਰਸ਼ਤ ਕਰਨ ਦਾ ਮੌਕਾ ਹੈ। ਕਈ ਸਾਲਾਂ ਦੇ ਵਿਵਾਦ, ਹਿੰਸਕ ਬਿਆਨਬਾਜ਼ੀ ਅਤੇ ਵਧ ਰਹੇ ਧਰੁਵੀਕਰਨ ਤੋਂ ਬਾਅਦ ਜਿਸਦੀ ਸਖਤ ਲੋੜ   ਵੀ ਹੈ।

ਫਿਲ ਨੇ ਅੱਗੇ ਕਿਹਾ ਕਿ ਸਾਡਾ ਭਵਿੱਖ ਖਤਰੇ ਵਿੱਚ ਹੈ, ਅਮਰੀਕਾ ਨੂੰ ਉੱਚ ਇਖਲਾਕ ਅਤੇ ਇਮਾਨਦਾਰ ਉਮੀਦਵਾਰ ਦੀ ਲੋੜ ਹੈ ਜੋ ਕਾਨੂੰਨ ਦਾ ਰਾਜ ਅਤੇ ਲੋਕਾਂ ਦੇ ਅਧਿਕਾਰਾਂ ਅਤੇ ਦੇਸ਼ ਦੇ ਸੰਵਿਧਾਨ ਦਾ ਆਦਰ ਕਰਦੇ ਹਨ ਅਤੇ ਨਿੱਕੀ ਹੇਲੀ ਸਾਡੇ ਕੋਲ ਇਹ ਯਕੀਨੀ ਬਣਾਉਣ ਦਾ ਇੱਕੋ-ਇੱਕ ਮੌਕਾ ਹੈ। 

ਡੋਨਾਲਡ ਟਰੰਪ ਨਾਲ ਨਿੱਕੀ ਹੇਲੀ ਰਾਸ਼ਟਰਪਤੀ ਉਮੀਦਵਾਰੀ ਦੀ ਲੜਾਈ ਹੋਈ ਹੋਰ ਤਿੱਖੀ

ਇੱਥੇ ਇਹ ਵਰਨਣਯੋਗ ਹੈ 2020 ਦੀਆਂ ਚੋਣਾਂ ਵਿੱਚ ਵੀ ਰਿਪਬਲਿਕਨ ਦੀ ਵਰਮੌਂਟ ਇਕਾਈ ਦਾ ਟਰੰਪ ਨਾਲ ਮਤਭੇਦ ਰਿਹਾ ਹੈ ਅਤੇ ਇਸਦੇ ਆਗੂ ਟਰੰਪ ਦੇ ਵਿਰੁੱਧ ਭੁਗਤੇ ਸਨ। ਉਸਨੇ ਟਰੰਪ ਬਾਬਤ ਇੱਕ ਹੋਰ ਵੀ ਗੱਲ ਆਖੀ ਕਿ ਟਰੰਪ ਕੋਲ ਅਮਰੀਕਾ ਦੀ ਜਨਤਾ ਨੂੰ ਇਕੱਠੇ ਕਰਨ ਦਾ 4 ਸਾਲ ਦਾ ਸਮਾਂ ਸੀ, ਪਰ ਉਹ ਇਸ ਵਿੱਚ ਸਫਲ ਨਹੀਂ ਹੋ ਸਕੇ। ਦੂਜੇ ਪਾਸੇ ਟਰੰਪ ਨੇ ਵੀ  ਸਾਊਥ ਕੈਰੋਲੀਨਾ ਤੋਂ ਸੈਨੇਟਰ ਟਿਮ ਸਕਾਟ ਦਾ ਸਮਰਥ ਹਾਸਲ ਕਰ ਲਿਆ ਹੈ। ਨਾਲ ਹੀ ਨੇਵਾਡਾ ਦੇ ਗਵਰਨਰ ਜੋ ਲਿਬਾਰਡੋ ਨੇ ਵੀ ਟਰੰਪ ਦ ਸਮਰਥਨ ਕਰਨ ਦਾ ਐਲਾਨ ਕੀਤਾ ਹੈ।

Related articles

spot_img

Recent articles

spot_img