-0.1 C
New York

ਸ. ਤਰਨਜੀਤ ਸਿੰਘ ਸੰਧੂ ਜ਼ਰੀਏ ਅੰਮਿ੍ਤਸਰ ਦੇ ਅਰਥਚਾਰੇ ਨੂੰ ਬੱਝੀ ਵੱਡੀ ਆਸ

Published:

Rate this post

ਅੰਮਿ੍ਤਸਰ/ਪੰਜਾਬ ਪੋਸਟ
ਚੋਣਾਂ ਦੇ ਆਲਮ ਵਿੱਚ ਜਿੱਥੇ ਚੋਣ ਪ੍ਰਚਾਰ ਹੁਣ ਸਿਖਰਾਂ ਉੱਤੇ ਹੈ, ਉੱਥੇ ਹੀ ਬਹੁਤ ਘੱਟ ਅਜਿਹੇ ਉਮੀਦਵਾਰ ਹੋਣਗੇ ਜੋ ਚੋਣ ਪ੍ਰਚਾਰ ਦੇ ਵਿਚਾਲੇ ਹੀ ਆਪਣੇ ਹਲਕੇ ਲਈ ਨਵੀਆਂ ਤੋਂ ਨਵੀਆਂ ਯੋਜਨਾਵਾਂ ਅਤੇ ਪ੍ਰਾਜੈਕਟ ਪੇਸ਼ ਕਰ ਰਹੇ ਹਨ। ਅਜਿਹੇ ਇੱਕ ਵਾਹਿਦ ਉਮੀਦਵਾਰ ਹਨ ਅੰਮਿ੍ਤਸਰ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਅਤੇ ਅਮਰੀਕਾ ਵਿੱਚ ਭਾਰਤ ਦੇ ਸਾਬਕਾ ਰਾਜਦੂਤ ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ, ਜਿਨ੍ਹਾਂ ਦੀ ਚੋਣ ਮੁਹਿੰਮ ਆਪਣੇ ਆਪ ਵਿੱਚ ਇੱਕ ਮਿਸਾਲ ਬਣ ਰਹੀ ਹੈ। ਵੋਟਾਂ ਤੋਂ ਤਕਰੀਬਨ ਇੱਕ ਹਫਤਾ ਪਹਿਲਾਂ ਹੀ ਇਹ ਗੱਲ ਸਾਹਮਣੇ ਆਈ ਹੈ, ਅੰਮਿ੍ਤਸਰ ਦੇ ਆਰਥਿਕ ਭਵਿੱਖ ਲਈ ਇੱਕ ਵੱਡੇ ਹੁਲਾਰੇ ਵਜੋਂ ਆਬੂ ਧਾਬੀ ਦਾ ਲੂਲੂ ਗਰੁੱਪ ਇੰਟਰਨੈਸ਼ਨਲ ਮੂਹਰੇ ਆਇਆ ਹੈ ਅਤੇ ਇਸ ਪਹਿਲਕਦਮੀ ਦੀ ਵਾਕਈ ਇੱਕ ਵੱਡੀ ਅਹਿਮੀਅਤ ਹੈ।
ਲੂਲੂ ਗਰੁੱਪ ਇੰਟਰਨੈਸ਼ਨਲ, ਸਭ ਤੋਂ ਵੱਡੇ ਰਿਟੇਲਰਾਂ ਵਿੱਚੋਂ ਇੱਕ ਹੈ ਅਤੇ ਮੱਧ ਪੂਰਬ ਦੇ ਖਿੱਤੇ ਦੇ ਨਾਲ ਨਾਲ ਅਫਰੀਕਾ ਵਿੱਚ ਫੈਲੇ ਸ਼ਾਪਿੰਗ ਮਾਲਾਂ, ਹਾਈਪਰਮਾਰਕੀਟਾਂ ਅਤੇ ਫੂਡ ਪ੍ਰੋਸੈਸਿੰਗ ਕੇਂਦਰਾਂ ਦੀ ਲੜੀ ਲਈ ਜਾਣਿਆ ਜਾਂਦਾ ਹੈ ਅਤੇ ਹੁਣ ਇਹੀ ਸਮੂਹ ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਜ਼ਰੀਏ ਪੰਜਾਬ ਦੇ ਅੰਮਿ੍ਰਤਸਰ ਵਿੱਚ ਇੱਕ ਲੌਜਿਸਟਿਕਸ ਅਤੇ ਫੂਡ ਪ੍ਰੋਸੈਸਿੰਗ ਕੇਂਦਰ ਸ਼ੁਰੂ ਕਰ ਰਿਹਾ ਹੈ। ਲੂਲੂ ਗਰੁੱਪ ਇੰਟਰਨੈਸ਼ਨਲ ਵਿਸ਼ਵ ਪੱਧਰ ’ਤੇ ਭਾਰਤੀ ਖੇਤੀ ਉਤਪਾਦਾਂ ਦੇ ਮੰਡੀਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਇਹ ਆਪਣੇ ਸਾਰੇ ਹਾਈਪਰਮਾਰਕੀਟਾਂ ਵਿੱਚ ਭਾਰਤੀ ਉਤਪਾਦਾਂ ਅਤੇ ਬ੍ਰਾਂਡਾਂ ਦੇ ਪ੍ਰਦਰਸ਼ਨ ਅਤੇ ਪ੍ਰਚਾਰ ਲਈ ਇੱਕ ਬਿਹਤਰੀਨ ਮੰਚ ਪ੍ਰਦਾਨ ਕਰਦਾ ਹੈ। ਉਨਾਂ ਦੇ ਸਹਿਯੋਗ ਸਦਕਾ ਅੰਤਰ-ਰਾਸ਼ਟਰੀ ਬਾਜ਼ਾਰਾਂ ਵਿੱਚ ਉੱਚੀ ਦਿੱਖ ਅਤੇ ਪਹੁੰਚਯੋਗਤਾ ਪ੍ਰਾਪਤ ਕਰਨ ਲਈ ਭਾਰਤੀ ਖੇਤੀ ਵਸਤਾਂ ਲਈ ਇੱਕ ਮੌਕਾ ਮਿਲਦਾ ਰਿਹਾ ਹੈ ਅਤੇ ਹੁਣ ਇਹੀ ਵਧੇਰੇ ਵਪਾਰਕ ਮੌਕਿਆਂ ਅਤੇ ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕਰਨ ਦਾ ਉਦੇਸ਼ ਅੰਮਿ੍ਤਸਰ ਲਈ ਵੀ ਹੋਵੇਗਾ। ਭਾਰਤ ਵਿੱਚ, ਲੂਲੂ ਗਰੁੱਪ ਇੰਟਰਨੈਸ਼ਨਲ ਸਮੂਹ ਦੇ ਵੱਖ-ਵੱਖ ਰਾਜਾਂ ਵਿੱਚ ਲੌਜਿਸਟਿਕਸ ਅਤੇ ਖਰੀਦ ਕੇਂਦਰ ਹਨ ਜਿੱਥੋਂ ਇਹ ਸਾਲਾਨਾ 45,000 ਮੀਟਰਕ ਟਨ ਤੋਂ ਵੱਧ ਦੀ ਖੇਤੀ ਅਤੇ ਹੋਰ ਉਤਪਾਦਾਂ ਦੀ 10,000 ਕਰੋੜ ਰੁਪਏ ਦੀ ਬਰਾਮਦ ਕਰਦਾ ਹੈ।
ਅੰਮਿ੍ਤਸਰ ਨੂੰ ਅਤੇ ਖਾਸਕਰ ਅੰਮਿ੍ਤਸਰ ਦੇ ਅਰਥਚਾਰੇ ਨੂੰ ਇਸ ਸਮੁੱਚੇ ਪ੍ਰੋਜੈਕਟ ਤੋਂ ਕਾਫੀ ਲਾਹਾ ਹੋਣ ਦੀ ਸੰਭਾਵਨਾ ਹੈ ਕਿਉਂਕਿ ਇਹ ਸ਼ਹਿਰ ਆਪਣੇ ਜੀਵੰਤ ਵਪਾਰਕ ਮਾਹੌਲ ਅਤੇ ਵਧਦੇ ਛੋਟੇ ਅਤੇ ਦਰਮਿਆਨੇ ਉਦਯੋਗਾਂ (ਐਸ.ਐਮ.ਈ) ਲਈ ਜਾਣਿਆ ਜਾਂਦਾ ਹੈ। ਇਹ ਸ਼ਹਿਰ ਹੁਣ ਲੂਲੂ ਗਰੁੱਪ ਇੰਟਰਨੈਸ਼ਨਲ ਦੇ ਸਥਾਨਕ ਉਤਪਾਦਾਂ ਦੇ ਸੋਰਸਿੰਗ ਦਾ ਇੱਕ ਹਿੱਸਾ ਹੋਵੇਗਾ ਜੋ ਦਰਮਿਆਨੇ ਕਾਰੋਬਾਰਾਂ, ਸਥਾਨਕ ਕਿਸਾਨਾਂ, ਖੇਤੀਬਾੜੀ ਸਹਿਕਾਰਤਾਵਾਂ ਅਤੇ ਕਿਸਾਨ ਉਤਪਾਦਕ ਸੰਗਠਨਾਂ ਦੀ ਬਹੁਤ ਮਦਦ ਕਰੇਗਾ। ਲੂਲੂ ਗਰੁੱਪ ਇੰਟਰਨੈਸ਼ਨਲ ਸਮੂਹ ਵੱਖ-ਵੱਖ ਸਥਾਨਕ ਖੇਤੀਬਾੜੀ ਅਤੇ ਹੋਰ ਉਤਪਾਦਾਂ ਦੀ ਸਟੋਰੇਜ, ਪ੍ਰੋਸੈਸਿੰਗ, ਗਰੇਡਿੰਗ ਅਤੇ ਪੈਕਿੰਗ ਲਈ ਅੰਮਿ੍ਤਸਰ ਵਿੱਚ ਇੱਕ ਲੌਜਿਸਟਿਕਸ ਅਤੇ ਫੂਡ ਪ੍ਰੋਸੈਸਿੰਗ ਕੇਂਦਰ ਬਣਾਉਣ ਦਾ ਇਰਾਦਾ ਇਸੇ ਆਰਥਕ ਹੁਲਾਰੇ ਤਹਿਤ ਰੱਖਦਾ ਹੈ। ਇਸ ਗੱਲ ਨੂੰ ਵੀ ਆਸਾਨੀ ਨਾਲ ਸਮਝਿਆ ਜਾ ਸਕਦਾ ਹੈ ਕਿ ਅੰਮਿ੍ਤਸਰ ਦੇ ਸਥਾਨਕ ਖੇਤੀਬਾੜੀ ਭਾਈਚਾਰੇ ਅਤੇ ਦਰਮਿਆਨੇ ਉਦਯੋਗ ਨੂੰ ਬਿਹਤਰ ਮਾਲੀਏ ’ਤੇ ਉਨ੍ਹਾਂ ਦੀਆਂ ਉਪਜਾਂ ਲਈ ਸਮਰਪਿਤ ਬਾਜ਼ਾਰ ਦਾ ਸਮਰਥਨ ਹਾਸਲ ਹੋਵੇਗਾ ਅਤੇ ਇਸ ਸਮੁੱਚੇ ਕਾਰਜ ਸਦਕਾ ਸ਼ਹਿਰ ਵਿੱਚ ਰੁਜ਼ਗਾਰ ਦੇ ਨਵੇਂ ਅਤੇ ਮਹੱਤਵਪੂਰਨ ਮੌਕੇ ਵੀ ਪੈਦਾ ਹੋਣਗੇ।

Read News Paper

Related articles

spot_img

Recent articles

spot_img