ਪੰਜਾਬ ਪੋਸਟ/ਬਿਓਰੋ
ਬੀਤੇ ਦਿਨ ਯੂਪੀ ਦੇ ਹਾਥਰਸ ਵਿਖੇ ਸਤਿਸੰਗ ਭਾਜੜ ਕਾਂਡ ਦੀ ਜਾਂਚ ਲਈ ਨਿਆਇਕ ਕਮਿਸ਼ਨ ਦਾ ਗਠਨ ਕੀਤਾ ਗਿਆ ਹੈ। ਇਸੇ ਤਹਿਤ ਯੂਪੀ ਪੁਲਿਸ ਅੱਜ ਨੋਇਡਾ ਸੈਕਟਰ 87 ਸਥਿਤ ਨਰਾਇਣ ਸਾਕਰ ਹਰੀ ਉਰਫ਼ ਭੋਲੇ ਬਾਬਾ ਦੇ ਆਸ਼ਰਮ ਪਹੁੰਚੀ। ਜਾਣਕਾਰੀ ਮੁਤਾਬਿਕ, ਪੁਲਿਸ 20 ਲੋਕਾਂ ਨੂੰ ਹਿਰਾਸਤ ’ਚ ਲੈ ਕੇ ਕਾਰਵਾਈ ਕਰ ਰਹੀ ਹੈ। ਭੋਲੇ ਬਾਬਾ ਦੇ ਆਸ਼ਰਮ ਦੇ ਬਾਹਰ ਪੁਲਿਸ ਤਾਇਨਾਤ ਨਜ਼ਰ ਆਈ ਹੈ। ਹਾਥਰਸ ਪੁਲਿਸ ਕੱੁਝ ਔਰਤਾਂ ਤੋਂ ਵੀ ਪੁੱਛਗਿੱਛ ਕਰ ਰਹੀ ਹੈ ਅਤੇ ਨਾਲ ਦੀ ਨਾਲ 100 ਤੋਂ ਵੱਧ ਲੋਕਾਂ ਦੇ ਸੀ. ਡੀ. ਆਰ. ਦੀ ਜਾਂਚ ਕਰ ਰਹੀ ਹੈ। ਇਸ ਤੋਂ ਇਲਾਵਾ ਸੂਬੇ ਦੇ ਕਈ ਜ਼ਿਲਿਆਂ ਵਿੱਚ ਛਾਪੇਮਾਰੀ ਜਾਰੀ ਹੈ।
ਹਾਥਰਸ ਭਾਜੜ ਕਾਂਡ ਦੀ ਜਾਂਚ ਸਤਿਸੰਗ ਵਾਲੇ ਬਾਬੇ ਤੱਕ ਪਹੁੰਚੀ
Published: