ਅੰਮ੍ਰਿਤਸਰ/ਪੰਜਾਬ ਪੋਸਟ
ਜਿੱਥੇ ਇੱਕ ਪਾਸੇ ਲੰਮੇ ਚਿਰ ਤੋਂ ਪੈ ਰਹੀ ਅੰਮ੍ਰਿਤਸਰ ਚ ਗਰਮੀ ਤੋਂ ਅੰਮ੍ਰਿਤਸਰ ਦੇ ਲੋਕਾਂ ਨੂੰ ਨਿਜਾਤ ਮਿਲੀ ਉੱਥੇ ਹੀ ਸਵੇਰੇ ਤੜਕਸਾਰ ਪਏ ਬਾਰਿਸ਼ ਨੇ ਤਬਾਹੀ ਮਚਾਉਣੀ ਸ਼ੁਰੂ ਕਰ ਦਿੱਤੀ ਹੈ । ਅੰਮ੍ਰਿਤਸਰ ਦੇ ਡੈਮਗਾਈ ਦਾ ਜਿੱਥੇ ਕਿ ਇੱਕ ਘਰ ਦੀ ਛੱਤ ਡਿੱਗਣ ਕਾਰਨ ਘਰ ਸਾਰਾ ਸਮਾਨ ਤਹਸ-ਨਹਸ ਹੋ ਗਿਆ । ਹਾਲਾਂਕਿ ਛੱਤ ਡਿੱਗਣ ਦੇ ਨਾਲ ਕਿਸੇ ਵੀ ਵਿਅਕਤੀ ਦੇ ਹਤਾਸ਼ ਹੋਣ ਦੀ ਖਬਰ ਤਾਂ ਨਹੀਂ ਹੈ । ਲੇਕਿਨ ਪਰਵਾਰ ਵਿੱਚ ਕਾਫੀ ਸਹਿਮ ਦਾ ਮਾਹੌਲ ਨਜ਼ਰ ਆ ਰਿਹਾ ਹੈ ਹਾਲਾਂਕਿ ਲੋਕਾਂ ਵੱਲੋਂ ਕਹਿਣਾ ਸੀ ਕਿ ਦੇਰ ਰਾਤ ਪਈ ਬਾਰਿਸ਼ ਨੇ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਹੈ ਉਥੇ ਹੀ ਇਸਦੇ ਪ੍ਰਣਾਮ ਆਉਣੇ ਵੀ ਸਾਹਮਣੇ ਸ਼ੁਰੂ ਹੋ ਚੁੱਕੇ ਹਨ।