1.2 C
New York

ਅਮਰੀਕਾ ਵਿੱਚ ਸਕਾਰਾਤਮਕ ਯੋਗਦਾਨ ਦੇ ਬਾਵਜੂਦ ਹਿੰਦੂ-ਅਮਰੀਕੀਆਂ ਨਾਲ ਹੋ ਰਿਹੈ ਪੱਖਪਾਤ : ਥਾਣੇਦਾਰ

Published:

Rate this post

ਵਾਸ਼ਿੰਗਟਨ/ਪੰਜਾਬ ਪੋਸਟ

ਅਮਰੀਕਾ ਵਿੱਚ ਹਿੰਦੂਆਂ ਅਤੇ ਹਿੰਦੂ ਧਰਮ ਦੇ ਯੋਗਦਾਨਾਂ ਦਾ ਜ਼ਿਕਰ ਕਰਦੇ ਹੋਏ ਇਕ ਉੱਘੇ ਭਾਰਤੀ-ਅਮਰੀਕੀ ਸੰਸਦ ਮੈਂਬਰ ਨੇ ‘ਹਿੰਦੂ ਫੋਬੀਆ’, ਹਿੰਦੂ ਵਿਰੋਧੀ ਕੱਟੜਤਾ, ਨਫ਼ਰਤ ਅਤੇ ਅਸਹਿਣਸ਼ੀਲਤਾ ਦੀ ਨਿੰਦਾ ਕਰਦੇ ਹੋਏ ਪ੍ਰਤੀਨਿਧ ਸਦਨ ਵਿਚ ਇਕ ਮਤਾ ਪੇਸ਼ ਕੀਤਾ ਹੈ। ਕਾਂਗਰਸ ਮੈਂਬਰ ਸ੍ਰੀ ਥਾਣੇਦਾਰ ਵੱਲੋਂ ਪੇਸ਼ ਕੀਤੇ ਗਏ ਮਤੇ ਨੂੰ ਸਦਨ ਦੀ ਨਿਗਰਾਨੀ ਅਤੇ ਜਵਾਬਦੇਹੀ ਕਮੇਟੀ ਨੂੰ ਭੇਜ ਦਿੱਤਾ ਗਿਆ ਹੈ। ਮਤੇ ਵਿੱਚ ਕਿਹਾ ਗਿਆ ਹੈ ਕਿ ਅਮਰੀਕਾ ਵਿੱਚ ਸਕਾਰਾਤਮਕ ਯੋਗਦਾਨ ਦੇ ਬਾਵਜੂਦ, ਹਿੰਦੂ-ਅਮਰੀਕੀਆਂ ਨੂੰ ਆਪਣੇ ਵਿਰਸੇ ਅਤੇ ਪ੍ਰਤੀਕਾਂ ਬਾਰੇ ਰੂੜ੍ਹੀਵਾਦ ਅਤੇ ਗਲਤ ਜਾਣਕਾਰੀ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਉਹ ਸਕੂਲਾਂ ਅਤੇ ਕਾਲਜ ਕੈਂਪਸ ਵਿੱਚ ਪਰੇਸ਼ਾਨੀ ਦੇ ਨਾਲ-ਨਾਲ ਵਿਤਕਰੇ, ਨਫ਼ਰਤ ਭਰੇ ਭਾਸ਼ਣ ਅਤੇ ਪੱਖਪਾਤ ਤੋਂ ਪ੍ਰੇਰਿਤ ਹਮਲਿਆਂ ਦਾ ਸਾਹਮਣਾ ਕਰਦੇ ਹਨ।

ਮਤੇ ਵਿੱਚ ਕਿਹਾ ਗਿਆ ਹੈ ਕਿ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ (ਐੱਫ.ਬੀ.ਆਈ.) ਦੇ ਨਫ਼ਰਤ ਅਪਰਾਧ ਅੰਕੜਿਆਂ ਦੀ ਰਿਪੋਰਟ ਅਨੁਸਾਰ, ਮੰਦਰਾਂ ਅਤੇ ਵਿਅਕਤੀਆਂ ਨੂੰ ਨਿਸ਼ਾਨਾ ਬਣਾਉਣ ਵਾਲੇ ਹਿੰਦੂ-ਵਿਰੋਧੀ ਨਫ਼ਰਤੀ ਅਪਰਾਧਾਂ ਵਿੱਚ ਹਰ ਸਾਲ ਵਾਧਾ ਹੋ ਰਿਹਾ ਹੈ, ਜਦੋਂ ਕਿ ਇਸ ਦੇ ਨਾਲ ਹੀ ਅਮਰੀਕੀ ਸਮਾਜ ਵਿਚ ‘ਹਿੰਦੂ ਫੋਬੀਆ’ (ਹਿੰਦੂ ਵਿਰੋਧੀ ਜਾਂ ਹਿੰਦੂਆਂ ਪ੍ਰਤੀ ਨਫ਼ਰਤ ਦੀ ਭਾਵਨਾ) ਬਦਕਿਸਮਤੀ ਨਾਲ ਵਧ ਰਿਹਾ ਹੈ। ਇਸ ਦੇ ਅਨੁਸਾਰ ਅਮਰੀਕਾ ਨੇ 1900 ਤੋਂ ਬਾਅਦ ਹੁਣ ਤੱਕ ਦੁਨੀਆ ਦੇ ਸਾਰੇ ਹਿੱਸਿਆਂ ਤੋਂ 40 ਲੱਖ ਤੋਂ ਵੱਧ ਹਿੰਦੂਆਂ ਦਾ ਸੁਆਗਤ ਕੀਤਾ ਹੈ ਜਿਸ ਵਿੱਚ ਵੱਖ-ਵੱਖ ਨਸਲਾਂ, ਭਾਸ਼ਾਵਾਂ ਅਤੇ ਨਸਲੀ ਪਿਛੋਕੜ ਵਾਲੇ ਹਿੰਦੂ ਸ਼ਾਮਲ ਹਨ। ਮਤੇ ਅਨੁਸਾਰ, ਅਮਰੀਕੀ ਅਰਥਵਿਵਸਥਾ ਦੇ ਹਰ ਪਹਿਲੂ ਅਤੇ ਹਰ ਉਦਯੋਗ ਵਿੱਚ ਹਿੰਦੂ-ਅਮਰੀਕੀਆਂ ਦੇ ਯੋਗਦਾਨ ਤੋਂ ਦੇਸ਼ ਨੂੰ ਬਹੁਤ ਫਾਇਦਾ ਹੋਇਆ ਹੈ।

Read News Paper

Related articles

spot_img

Recent articles

spot_img