-0.4 C
New York

ਆਈ. ਪੀ. ਐਲ ਦੀ ਪੰਜਾਬ ਕਿੰਗਜ਼ ਟੀਮ ਨੇ ਹੁਣ ਰਿੱਕੀ ਪੌਂਟਿੰਗ ਨੂੰ ਨਵੇਂ ਸੀਜ਼ਨ ਤੋਂ ਕੋਚ ਨਿਯੁਕਤ ਕੀਤਾ

Published:

Rate this post

ਚੰਡੀਗੜ/ਪੰਜਾਬ ਪੋਸਟ

ਮਹਾਨ ਬੱਲੇਬਾਜ਼ ਵਜੋਂ ਦਰਜ ਆਸਟਰੇਲੀਆ ਦੇ ਸਾਬਕਾ ਕਪਤਾਨ ਰਿਕੀ ਪੌਂਟਿੰਗ ਨੂੰ ਆਈਪੀਐਲ ਟੀਮ ਪੰਜਾਬ ਕਿੰਗਜ਼ ਦਾ ਮੁੱਖ ਕੋਚ ਨਿਯੁਕਤ ਕੀਤਾ ਗਿਆ ਹੈ। ਉਹ ਇਸ ਆਈਪੀਐਲ ਟੀਮ ਵਿੱਚ ਆਪਣੇ ਹਮਵਤਨ ਟਰੇਵਰ ਬੈਲਿਸ ਦੀ ਥਾਂ ਲਵੇਗਾ। ਪੌਂਟਿੰਗ ਸੱਤ ਸਾਲ ਦਿੱਲੀ ਕੈਪੀਟਲਜ਼ ਦਾ ਹਿੱਸਾ ਰਹਿਣ ਤੋਂ ਬਾਅਦ ਪੰਜਾਬ ਕਿੰਗਜ਼ ਨਾਲ ਜੁੜਿਆ ਹੈ। ਫਰੈਂਚਾਇਜ਼ੀ ਦੇ ਸੀਈਓ ਸਤੀਸ਼ ਮੈਨਨ ਨੇ ਕਿਹਾ ਹੈ ਕਿ ਅਗਲੇ ਚਾਰ ਸੀਜ਼ਨਾਂ ਲਈ ਟੀਮ ਦਾ ਨਿਰਮਾਣ ਅਤੇ ਇਸ ਦਾ ਮਾਰਗਦਰਸ਼ਨ ਕਰਨ ਲਈ ਰਿਕੀ ਪੋੰਟਿੰਗ ਨੂੰ ਮੁੱਖ ਕੋਚ ਨਿਯੁਕਤ ਕਰਕੇ ਓਹ ਬਹੁਤ ਉਤਸ਼ਾਹਿਤ ਹਨ। ਮਿਲੀ ਜਾਣਕਾਰੀ ਮੁਤਾਬਕ, ਕੋਚ ਬਣਨ ਉਪਰੰਤ ਰਿਕੀ ਪੌਂਟਿੰਗ ਹੀ ਬਾਕੀ ਸਪੋਰਟ ਸਟਾਫ ਬਾਰੇ ਫ਼ੈਸਲਾ ਲਵੇਗਾ। ਪੌਂਟਿੰਗ ਦੇ ਮਾਰਗਦਰਸ਼ਨ ਹੇਠ ਦਿੱਲੀ ਕੈਪੀਟਲਜ਼ ਨੇ ਚੰਗਾ ਪ੍ਰਦਰਸ਼ਨ ਕੀਤਾ ਪਰ ਟੀਮ ਆਈਪੀਐਲ ਖਿਤਾਬ ਨਹੀਂ ਸੀ ਜਿੱਤ ਸਕੀ। ਇਸ ਦੌਰਾਨ ਦਿੱਲੀ ਦੀ ਟੀਮ ਸਾਲ 2020 ਦੇ ਵਿੱਚ ਫਾਈਨਲ ਵਿੱਚ ਜ਼ਰੂਰ ਪਹੁੰਚੀ ਸੀ। ਪੌਂਟਿੰਗ ਇਸ ਤੋਂ ਪਹਿਲਾਂ ਮੁੰਬਈ ਇੰਡੀਅਨਜ਼ ਦਾ ਕੋਚ ਵੀ ਰਹਿ ਚੁੱਕਾ ਹੈ। ਗੱਲ ਜੇਕਰ ਪੰਜਾਬ ਦੀ ਟੀਮ ਦੀ ਹੋਵੇ ਤਾਂ ਇਹ ਟੀਮ ਵੀ 2008 ਵਿੱਚ ਲੀਗ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਆਈਪੀਐਲ ਖਿਤਾਬ ਨਹੀਂ ਜਿੱਤ ਸਕੀ। ਪੰਜਾਬ 2014 ’ਚ ਫਾਈਨਲ ’ਚ ਪਹੁੰਚਿਆ ਸੀ ਪਰ ਉਸ ਤੋਂ ਬਾਅਦ ਟੀਮ ’ਚ ਵਾਰ-ਵਾਰ ਬਦਲਾਅ ਕਰਕੇ ਟੀਮ ਪ੍ਰਬੰਧਕਾਂ ਨੂੰ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਇਹ ਟੀਮ ਪਿਛਲੇ ਸੱਤ ਸੀਜ਼ਨਾਂ ਵਿੱਚ ਸਿਖਰਲੇ ਪੰਜ ਸਥਾਨਾਂ ਵਿੱਚ ਵੀ ਥਾਂ ਨਹੀਂ ਬਣਾ ਸਕੀ।

Read News Paper

Related articles

spot_img

Recent articles

spot_img