ਪੰਜਾਬ ਪੋਸਟ/ਬਿਉਰੋ
ਪਟਨਾ ਸ਼ਹਿਰ ਦੇ ਦੀਘਾ ਇਲਾਕੇ ’ਚ ਅੱਜ ਨਿੱਜੀ ਸਕੂਲ ਦੇ ਅਹਾਤੇ ’ਚੋਂ ਚਾਰ ਸਾਲਾ ਵਿਦਿਆਰਥੀ ਦੀ ਲਾਸ਼ ਬਰਾਮਦ ਹੋਣ ਤੋਂ ਬਾਅਦ ਗੁੱਸੇ ’ਚ ਆਈ ਭੀੜ ਨੇ ਸਕੂਲ ਨੂੰ ਅੱਗ ਲਗਾ ਦਿੱਤੀ। ਪੁਲੀਸ ਨੂੰ ਬੱਚੇ ਦੇ ਲਾਪਤਾ ਹੋਣ ਦੀ ਸੂਚਨਾ ਮਿਲੀ ਸੀ। ਤਲਾਸ਼ੀ ਦੌਰਾਨ ਬੱਚੇ ਦੀ ਲਾਸ਼ ਸਕੂਲ ’ਚੋਂ ਬਰਾਮਦ ਹੋਈ। ਘਟਨਾ ਦੇ ਸਬੰਧ ’ਚ ਤਿੰਨ ਮਸ਼ਕੂਕ ਵਿਅਕਤੀਆਂ ਨੂੰ ਹਿਰਾਸਤ ’ਚ ਲੈ ਲਿਆ ਗਿਆ ਹੈ। ਸਕੂਲ ਦੇ ਸੀ. ਸੀ. ਟੀ. ਵੀ. ਫੁਟੇਜ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਬੱਚੇ ਦੀ ਲਾਸ਼ ਮਿਲਣ ਤੋਂ ਬਾਅਦ ਗੁੱਸੇ ’ਚ ਆਏ ਕੁਝ ਲੋਕਾਂ ਨੇ ਸਕੂਲ ਨੂੰ ਅੱਗ ਲਗਾ ਦਿੱਤੀ ਸੀ। ਪ੍ਰਾਪਤ ਜਾਣਕਾਰੀ ਮੁਤਾਬਕ ਜਦੋਂ ਵੀਰਵਾਰ ਨੂੰ ਬੱਚਾ ਸਕੂਲ ਤੋਂ ਘਰ ਨਹੀਂ ਪਰਤਿਆ ਤਾਂ ਪਰਿਵਾਰਕ ਮੈਂਬਰਾਂ ਨੇ ਸਕੂਲ ਪ੍ਰਸ਼ਾਸਨ ਨਾਲ ਸੰਪਰਕ ਕੀਤਾ। ਸਕੂਲ ਪ੍ਰਸ਼ਾਸਨ ਸ਼ਾਮ ਤੱਕ ਲੜਕੇ ਬਾਰੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਦੇਣ ਤੋਂ ਇਨਕਾਰ ਕਰਦਾ ਰਿਹਾ। ਰਾਤ ਨੂੰ ਜਦੋਂ ਵਿਦਿਆਰਥੀ ਦੀ ਲਾਸ਼ ਸਕੂਲ ਦੇ ਅੰਦਰ ਮਿਲੀ ਤਾਂ ਗੁੱਸੇ ’ਚ ਆਏ ਪਰਿਵਾਰਕ ਮੈਂਬਰ ਅਤੇ ਸਥਾਨਕ ਨਿਵਾਸੀ ਅੱਜ ਸਵੇਰੇ ਸਕੂਲ ਦੇ ਬਾਹਰ ਇਕੱਠੇ ਹੋ ਗਏ ਅਤੇ ਅੱਗ ਲਗਾ ਦਿੱਤੀ। ਲੋਕਾਂ ਨੇ ਸੜਕ ’ਤੇ ਟਾਇਰ ਫੂਕੇ ਤੇ ਆਵਾਜਾਈ ਜਾਮ ਕੀਤੀ ਅਤੇ ਸਥਿਤੀ ਤਣਾਅ ਵਾਲੀ ਬਣ ਗਈ। ਕਿਵਾੜ 25 ਮਈ 2024 ਨੂੰ ਖੋਲ੍ਹ ਦਿੱਤੇ ਜਾਣਗੇ।
ਬਿਹਾਰ ’ਚ ਨਿੱਜੀ ਸਕੂਲ ਦੇ ਅਹਾਤੇ ’ਚੋਂ ਵਿਦਿਆਰਥੀ ਦੀ ਲਾਸ਼ ਮਿਲਣ ਕਾਰਣ ਗੁੱਸੇ ਵਿੱਚ ਆਈ ਭੀੜ ਨੇ ਸਕੂਲ ਫੂਕਿਆ

Published: