20.4 C
New York

ਅਮਰੀਕਾ ’ਚ ਗੈਰ-ਕਨੂੰਨੀ ਪ੍ਰਵਾਸ ਰੋਕਣ ਦੇ ਮਾਮਲੇ ’ਚ ਬਾਇਡਨ ਖਿਲਾਫ ਵਿਰੋਧੀ ਸੁਰਾਂ ਹੋਈਆਂ ਤਿੱਖੀਆਂ

Published:

ਵਾਸ਼ਿੰਗਟਨ ਡੀ. ਸੀ./ਬਿਓਰੋ

ਅਮਰੀਕਾ ਵਿੱਚ ਗੈਰ ਕਨੂੰਨੀ ਪ੍ਰਵਾਸ ਹਮੇਸ਼ਾ ਹੀ ਇੱਕ ਭਖਦਾ ਮਸਲਾ ਰਿਹਾ ਹੈ, ਪਰ ਜੋਅ ਬਾਈਡਨ ਦੇ ਰਾਸ਼ਟਰਪਤੀ ਹੁੰਦਿਆਂ ਸਰਕਾਰ ਦੀਆਂ ਅਜਿਹੇ ਪ੍ਰਵਾਸ ਪ੍ਰਤੀ ਨਰਮ ਅਤੇ ਲਚਕੀਲੀ ਨੀਤੀ ਕਾਰਨ ਇਹ ਰੁਝਾਨ ਹੋਰ ਵਧਦਾ ਜਾ ਰਿਹਾ ਹੈ। ਇੱਕ ਅੰਕੜੇ ਅਨੁਸਾਰ ਅਮਰੀਕਾ ਵਿੱਚ ਹਰ ਸਾਲ 4 ਮਿਲੀਅਨ ਲੋਕ ਗੈਰ-ਕਨੂੰਨੀ ਤੌਰ ’ਤੇ ਦਾਖਲ ਹੁੰਦੇ ਹਨ, ਪਰ ਇਸ ਤਰ੍ਹਾਂ ਦੇ ਗੈਰ-ਕਨੂੰਨੀ ਪ੍ਰਵਾਸ ਦੇ ਵਿਰੋਧ ਵਿੱਚ ਟੈਕਸਾਸ ਦੇ ਗਵਰਨਰ ਸਖਤ ਵਿਰੋਧ ਨਾਲ ਡਟੇ ਹੋਏ ਹਨ। ਇਸਦੇ ਨਾਲ ਹੀ ਅਮਰੀਕਾ ਦੇ ਚੋਟੀ ਦੇ ਰਿਪਬਲੀਕਨ ਗਵਰਨਰਾਂ ਨੇ  ਅਮਰੀਕਾ-ਮੈਕਸੀਕੋ ਸਰਹੱਦ ਦੇ ਪਾਰ ਗੈਰ-ਕਨੂੰਨੀ ਇੰਮੀਗ੍ਰੇਸ਼ਨ ਪ੍ਰਵਾਹ ਨੂੰ ਰੋਕਣ ਦੀ ਕੋਸ਼ਿਸ ਵਿੱਚ ਅਸਫਲ ਰਹਿਣ ’ਤੇ ਰਾਸ਼ਟਰਪਤੀ ਜੋਅ ਬਾਇਡਨ ਦਾ ਵਿਰੋਧ ਕਰਨ ਵਾਲੇ ਟੈਕਸਾਸ ਸੂਬੇ ਦੇ ਗਵਰਨਰ ਗ੍ਰੈਗ ਐਬੋਟ ਦਾ ਸਮਰਥਨ ਕੀਤਾ ਹੈ। ਇਸ ਸਮੇਂ ਫਲੋਰਿਡਾ ਦੇ ਗਵਰਨਰ ਰੌਨ ਡੀਸੈਂਟਿਸ, ਉੱਤਰੀ ਡਕੋਟਾ ਦੇ ਗਵਰਨਰ ਕਿ੍ਰਸਟੀ ਨੋਏਮ ਅਤੇ ਓਕਲਹਾਮਾ ਦੇ ਗਵਰਨਰ ਕੇਵਿਨ ਸਟਿੱਟ ਨੇ ਐਲਾਨ ਕੀਤਾ ਹੈ ਕਿ ਉਹ ਟੈਕਸਾਸ ਦੇ ਗਵਰਨਰ ਦੇ ਨਾਲ ਖੜ੍ਹੇ ਹਨ ਅਤੇ ਹਰ ਸੰਭਵ ਸਹਾਇਤਾ ਕਰਨਗੇ।

ਇਨ੍ਹਾਂ ਸਿਆਸਤਦਾਨਾਂ ਨੇ ਸਾਝੇ ਤੌਰ ’ਤੇ ਐਲਾਨ ਕੀਤਾ ਹੈ ਕਿ ਉਹ ਟੈਕਸਾਸ ਦੇ ਗਵਰਨਰ ਨਾਲ ਖੜ੍ਹੇ ਹਨ। ਇਸ ਤੋਂ ਪਹਿਲਾਂ ਟੈਕਸਾਸ ਸੂਬੇ ਦੇ ਸਰਹੱਦੀ ਸਥਾਨ ਰੀਓ ਗ੍ਰਾਂਡੇ ਵਿਖੇ ਗੈਰ-ਕਨੂੰਨੀ ਪ੍ਰਵਾਸੀਆਂ ਦੇ ਦਾਖਲੇ ਲਈ ਲਾਈ ਕੰਡਿਆਲੀ ਤਾਰ ਕੱਟਣ ਅਤੇ ਪ੍ਰਵਾਸੀਆਂ ਦੀ ਸਹੂਲਤ ਲਈ ਦਰਿਆ ਵਿੱਚ ਕਿਸ਼ਤੀਆਂ ਲਈ ਖਤਰੇ ਦੇ ਨਿਸ਼ਾਂਨ ਦਰਸਾਉਣ ਵਿਰੁੱਧ ਪ੍ਰਦਰਸ਼ਨ ਕਰਨ ਕਰਕੇ ਟੈਕਸਾਸ ਪ੍ਰਸਾਂਸ਼ਨ ਵਿਰੁੱਧ ਕੇਸ ਵੀ ਦਰਜ ਕੀਤੇ ਹਨ।

ਐਬੋਟ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਦੀ ਕਾਰਜਕਾਰੀ ਸ਼ਾਖਾ ਦਾ ਸੰਵਿਧਾਨਕ ਫਰਜ਼ ਹੈ ਕਿ ਉਹ ਰਾਜਾਂ ਦੀ ਰੱਖਿਆ ਕਰਨ ਵਾਲੇ ਸੰਘੀ ਕਾਨੂੰਨਾਂ ਨੂੰ ਲਾਗੂ ਕਰੇ। ਪਰ ਬਾਈਡਨ ਨੇ ਇਨ੍ਹਾਂ ਕਨੂੰਨਾਂ ਨੂੰ ਲਾਗੂ ਕਰਨ ਤੋਂ ਇਨਕਾਰ ਹੀ ਨਹੀਂ ਕੀਤਾ, ਸਗੋਂ ਇਨ੍ਹਾਂ ਦੀ ਉਲੰਘਣਾ ਵੀ ਕੀਤੀ ਹੈ। ਉਹਨਾਂ ਮੰਗ ਕੀਤੀ ਕਿ ਟੈਕਸਾਸ ਨੈਸ਼ਨਲ ਗਾਰਡ ਦੀਆਂ ਸੇਵਾਵਾਂ ਨੂੰ ਸੰਘੀ ਬਣਾਇਆ ਜਾਵੇ। ਐਬੋਟ ਜੋ ਬਾਇਡਨ ਪ੍ਰਸਾਂਸ਼ਨ ਨਾਲ ਕਈ ਕਾਨੂੰਨੀ ਲੜਾਈਆਂ ਲੜ ਰਿਹਾ ਹੈ, ਨੇ ਟੈਕਸਾਸ ਦੇ ਈਗਲ ਪਾਸ ਨਜ਼ਦੀਕ ਸ਼ੈਲਬੀ ਪਾਰਕ ਨੂੰ ਜ਼ਬਤ ਕਰਨ ’ਤੇ ਕਨੂੰਨੀ ਕਾਰਵਾਈ ਦੀ ਧਮਕੀ ਵੀ ਦਿੱਤੀ ਹੈ।    

Related articles

spot_img

Recent articles

spot_img