ਹੁਲੁਨਬੂਈਰ/ਪੰਜਾਬ ਪੋਸਟ
ਗੁਆਂਢੀ ਦੇਸ਼ ਚੀਨ ਦੇ ਹੁਲੁਨਬੂਈਰ ਵਿਖੇ ਚੱਲ ਰਹੀ ਹੀਰੋ ਏਸ਼ਿਆਈ ਚੈਂਪੀਅਨਜ਼ ਟਰਾਫੀ (ਏਸੀਟੀ) ਵਿੱਚ ਪਿਛਲੇ ਚੈਂਪੀਅਨ ਭਾਰਤ ਨੇ ਆਪਣੀ ਜੇਤੂ ਮੁਹਿੰਮ ਜਾਰੀ ਰੱਖਦੇ ਹੋਏ ਆਪਣੇ ਰਵਾਇਤੀ ਵਿਰੋਧੀ ਪਾਕਿਸਤਾਨ ਨੂੰ 2-1 ਨਾਲ ਹਰਾ ਕੇ ਦੇ ਸੈਮੀ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਭਾਰਤੀ ਦੀ ਇਹ ਛੇ ਟੀਮਾਂ ਦੇ ਰਾਊਂਡ ਰੌਂਬਿਨ ਟੂਰਨਾਮੈਂਟ ਵਿੱਚ ਲਗਾਤਾਰ ਪੰਜਵੀਂ ਜਿੱਤ ਹੈ। ਪਾਕਿਸਤਾਨ ਨੇ ਅਹਿਮਦ ਨਦੀਮ (ਅੱਠਵੇਂ ਮਿੰਟ) ਦੇ ਗੋਲ ਨਾਲ ਬੜ੍ਹਤ ਹਾਸਲ ਕੀਤੀ ਪਰ ਹਰਮਨਪ੍ਰੀਤ ਸਿੰਘ (13ਵੇਂ ਮਿੰਟ ਅਤੇ 19ਵੇਂ ਮਿੰਟ) ਨੇ ਦੋ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਕੇ ਭਾਰਤ ਨੂੰ ਜਿੱਤ ਦੁਆਈ। ਇਸ ਮੈਚ ਤੋਂ ਪਹਿਲਾਂ ਹੀ ਭਾਰਤ ਅਤੇ ਪਾਕਿਸਤਾਨ ਦੋਹਾਂ ਨੇ ਆਖ਼ਰੀ ਚਾਰ ਲਈ ਕੁਆਲੀਫਾਈ ਕਰ ਲਿਆ ਸੀ। ਰਾਊਂਡ ਰੌਬਿਨ ਗੇੜ ਤੋਂ ਬਾਅਦ ਸਿਖ਼ਰਲੀਆਂ ਚਾਰ ਟੀਮਾਂ 16 ਸਤੰਬਰ ਨੂੰ ਹੋਣ ਵਾਲੇ ਸੈਮੀ ਫਾਈਨਲ ਲਈ ਕੁਆਲੀਫਾਈ ਕਰਨਗੀਆਂ ਜਦਕਿ ਫਾਈਨਲ ਮੁਕਾਬਲਾ 17 ਸਤੰਬਰ ਨੂੰ ਹੋਵੇਗਾ।