ਅਹਿਮਦਾਬਾਦ/ਪੰਜਾਬ ਪੋਸਟ
ਭਾਰਤ ਅਤੇ ਇੰਗਲੈਂਡ ਵਿਚਾਲੇ ਚੱਲ ਰਹੀ ਇੱਕ ਦਿਨਾ ਮੈਚਾਂ ਦੀ ਲੜੀ ਦਾ ਤੀਜਾ ਅਤੇ ਆਖਰੀ ਵਨਡੇ ਅੱਜ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਚ ਖੇਡਿਆ ਗਿਆ। ਇਸ ਮੈਚ ਨੂੰ ਵੀ ਭਾਰਤ ਨੇ ਜਿੱਤ ਲਿਆ ਅਤੇ ਇੰਗਲੈਂਡ ਨੂੰ 3-0 ਨਾਲ ਹਰਾ ਕੇ ਲੜੀ ਜਿੱਤੀ ਹੈ। ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਭਾਰਤ ਨੇ ਸ਼ੁਭਮਨ ਗਿੱਲ ਦੀਆਂ 112 ਦੌੜਾਂ ਦੀ ਬਦੌਲਤ 50 ਓਵਰਾਂ ’ਚ ਆਲ ਆਊਟ ਹੋ ਕੇ 356 ਦੌੜਾਂ ਬਣਾਈਆਂ ਅਤੇ ਇੰਗਲੈਂਡ ਨੂੰ ਜਿੱਤ ਲਈ 357 ਦੌੜਾਂ ਦਾ ਟੀਚਾ ਦਿੱਤਾ। ਜੁਆਬ ਵਿੱਚ ਬੱਲੇਬਾਜ਼ੀ ਕਰਨ ਉਤਰੀ ਇੰਗਲੈਂਡ ਦੀ ਟੀਮ ਨੇ ਤੇਜ਼ ਸ਼ੁਰੂਆਤ ਕੀਤੀ ਪਰ ਜਿਵੇਂ ਹੀ ਵਿਕਟਾਂ ਡਿੱਗਣ ਲੱਗੀਆਂ ਤਾਂ ਇਹ ਸਿਲਸਿਲਾ ਨਾ ਰੁਕਿਆ ਅਤੇ ਇਸ ਤਰ੍ਹਾਂ ਪੂਰੀ ਅੰਗ੍ਰੇਜ਼ ਟੀਮ 214 ਦੌੜਾਂ ਬਣਾ ਕੇ ਆਊਟ ਹੋ ਗਈ ਅਤੇ ਭਾਰਤ ਨੇ 142 ਦੌੜਾਂ ਨਾਲ ਜਿੱਤ ਹਾਸਲ ਕਰ ਲਈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਹੋਈ ਟੀ-20 ਮੈਚਾਂ ਦੀ ਲੜੀ ਵਿੱਚ ਭਾਰਤ 4-1 ਨਾਲ ਜੇਤੂ ਰਿਹਾ ਸੀ।
ਭਾਰਤ ਨੇ ਤੀਜੇ ਇੱਕ ਰੋਜ਼ਾ ਮੈਚ ਵਿੱਚ ਵੀ ਇੰਗਲੈਂਡ ਨੂੰ ਹਰਾ ਕੇ ਲੜੀ 3-0 ਨਾਲ ਜਿੱਤੀ

Published: