18.4 C
New York

ਭਾਰਤ ਨੇ ਅਧਿਕਾਰਤ ਤੌਰ ’ਤੇ ਰਾਸ਼ਟਰ ਮੰਡਲ ਖੇਡਾਂ 2030 ਦੀ ਮੇਜ਼ਬਾਨੀ ਲਈ ਅਰਜ਼ੀ ਦਿੱਤੀ

Published:

Rate this post

ਨਵੀਂ ਦਿੱਲੀ/ਪੰਜਾਬ ਪੋਸਟ

ਭਾਰਤੀ ਓਲੰਪਿਕ ਸੰਘ ਨੇ ਅਧਿਕਾਰਤ ਤੌਰ ’ਤੇ ਰਾਸ਼ਟਰਮੰਡਲ ਖੇਡਾਂ 2030 ਦੀ ਮੇਜ਼ਬਾਨੀ ਲਈ ਅਰਜ਼ੀ ਦਿੱਤੀ ਹੈ। ਓਲੰਪਿਕ ਸੰਘ ਨੇ ਅਧਿਕਾਰਤ ਤੌਰ ’ਤੇ 13 ਮਾਰਚ 2025 ਨੂੰ ਕਾਮਨ ਵੈਲਥ ਖੇਡ ਫੈਡਰੇਸ਼ਨ ਨੂੰ ਅਰਜ਼ੀ ਭੇਜੀ ਸੀ। ਇਸ ਕਦਮ ਨਾਲ ਭਾਰਤ ਨੇ 2036 ਓਲੰਪਿਕ ਖੇਡਾਂ ਦੀ ਮੇਜ਼ਬਾਨੀ ਦੀ ਦਿਸ਼ਾ ’ਚ ਅਹਿਮ ਕਦਮ ਪੁੱਟਿਆ ਹੈ। ਭਾਰਤ ਨੇ ਆਖਰੀ ਵਾਰ 2010 ਵਿੱਚ ਦਿੱਲੀ ਵਿੱਚ ਕਾਮਨ ਵੈਲਥ ਖੇਡਾਂ ਦੀ ਮੇਜ਼ਬਾਨੀ ਕੀਤੀ ਸੀ, ਜਿਸ ਵਿੱਚ ਦੇਸ਼ ਨੇ ਰਿਕਾਰਡ 101 ਤਗਮੇ ਜਿੱਤੇ ਸਨ।ਸਾਲ 2030 ਕਾਮਨ ਵੈਲਥ ਖੇਡਾਂ ਦੀ ਮੇਜ਼ਬਾਨੀ ਜਿੱਤਣਾ ਭਾਰਤ ਲਈ 2036 ਓਲੰਪਿਕ ਖੇਡਾਂ ਦੀ ਮੇਜ਼ਬਾਨੀ ਵੱਲ ਵੱਡਾ ਕਦਮ ਹੋਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਲਈ ਭਾਰਤ ਦੀ ਇੱਛਾ ਜ਼ਾਹਰ ਕੀਤੀ ਹੈ ਅਤੇ ਉਦੋਂ ਤੋਂ ਆਈ.ਓ.ਏ. ਸਮੇਤ ਸਾਰੀਆਂ ਸਬੰਧਤ ਸੰਸਥਾਵਾਂ ਨੇ ਇਸ ਦਿਸ਼ਾ ਵਿੱਚ ਗੰਭੀਰ ਯਤਨ ਸ਼ੁਰੂ ਕਰ ਦਿੱਤੇ ਹਨ। ਰਾਸ਼ਟਰਮੰਡਲ ਖੇਡਾਂ ਦੀ ਮੇਜ਼ਬਾਨੀ ਜਿੱਤਣ ਨਾਲ ਭਾਰਤ ਨੂੰ ਓਲੰਪਿਕ ਵਰਗੇ ਵੱਡੇ ਆਯੋਜਨ ਲਈ ਆਪਣੀ ਤਿਆਰੀ ਦਿਖਾਉਣ ਅਤੇ ਵਿਸ਼ਵ ਦਾ ਵਿਸ਼ਵਾਸ ਜਿੱਤਣ ਦਾ ਮੌਕਾ ਮਿਲੇਗਾ।

Read News Paper

Related articles

spot_img

Recent articles

spot_img