20.1 C
New York

ਜੇਡੀ ਵੈਂਸ ਨੇ ਭਾਰਤ-ਪਾਕਿ ਮਸਲੇ ਦਾ ਅਮਰੀਕਾ ਨਾਲ ‘ਕੋਈ ਲੈਣਾ-ਦੇਣਾ ਨਾ ਹੋਣ’ ਦੀ ਗੱਲ ਆਖੀ

Published:

Rate this post

ਵਾਸ਼ਿੰਗਟਨ ਡੀਸੀ/ਪੰਜਾਬ ਪੋਸਟ
ਭਾਰਤ ਪਾਕਿਸਤਾਨ ਜੰਗ ਦੇ ਆਲਮ ‘ਚ ਅਮਰੀਕਾ ਦੀ ਤਰਫੋਂ ਇੱਕ ਵੱਡਾ ਬਿਆਨ ਦਿੰਦੇ ਹੋਏ ਅਮਰੀਕੀ ਉਪ ਰਾਸ਼ਟਰਪਤੀ ਜੇਡੀ ਵੈਂਸ ਨੇ ਕਿਹਾ ਹੈ ਕਿ ਭਾਰਤ ਤੇ ਪਾਕਿਸਤਾਨ ਵਿਚ ਜਾਰੀ ਟਕਰਾਅ ਨਾਲ ਉਨ੍ਹਾਂ ਦਾ ਭਾਵ ਅਮਰੀਕਾ ਦਾ ‘ਬੁਨਿਆਦੀ ਤੌਰ ’ਤੇ ਕੋਈ ਲੈਣਾ ਦੇਣਾ ਨਹੀਂ ਹੈ।’ ਨਾਲ ਹੀ ਉਨਾਂ ਨੇ ਇਹ ਜ਼ਰੂਰ ਕਿਹਾ ਕਿ ਅਮਰੀਕਾ ਦੋਵਾਂ ਮੁਲਕਾਂ ਨੂੰ ਰਿਸ਼ਤਿਆਂ ਵਿਚਲੀ ਕਸ਼ੀਦਗੀ ਘਟਾਉਣ ਦੀ ਅਪੀਲ ਕਰਦਾ ਹੈ ਅਤੇ ਕੂਟਨੀਤਕ ਚੈਨਲਾਂ ਜ਼ਰੀਏ ਕੋਸ਼ਿਸ਼ਾਂ ਕਰਦਾ ਰਹੇਗਾ। ਵੈਂਸ ਨੇ ਕਿਹਾ, ‘‘ਅਸੀਂ ਦੋਵਾਂ ਮੁਲਕਾਂ ਨੂੰ ਤਣਾਅ ਘਟਾਉਣ ਲਈ ਹੱਲਾਸ਼ੇਰੀ ਦੇ ਸਕਦੇ ਹਾਂ, ਪਰ ਅਸੀਂ ਜੰਗ ਦੇ ਵਿਚਕਾਰ ਨਹੀਂ ਫਸਣ ਜਾ ਰਹੇ ਕਿਉਂਕਿ ਮੂਲ ਰੂਪ ਵਿੱਚ ਸਾਡਾ ਕੋਈ ਕੰਮ ਨਹੀਂ ਹੈ ਅਤੇ ਇਸ ਨੂੰ ਕੰਟਰੋਲ ਕਰਨ ਦੀ ਅਮਰੀਕਾ ਦੀ ਯੋਗਤਾ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਅਮਰੀਕਾ ਭਾਰਤੀਆਂ ਨੂੰ ਆਪਣੇ ਹਥਿਆਰ ਸੁੱਟਣ ਲਈ ਨਹੀਂ ਕਹਿ ਸਕਦਾ ਅਤੇ ਇਸੇ ਤਰਾਂ, ਪਾਕਿਸਤਾਨੀਆਂ ਨੂੰ ਵੀ ਹਥਿਆਰ ਸੁੱਟਣ ਲਈ ਨਹੀਂ ਕਹਿ ਸਕਦੇ ਅਤੇ ਇਸ ਲਈ, ਅਸੀਂ ਕੂਟਨੀਤਕ ਚੈਨਲਾਂ ਰਾਹੀਂ ਇਸ ਚੀਜ਼ ਨੂੰ ਅੱਗੇ ਵਧਾਉਣਾ ਜਾਰੀ ਰੱਖਾਂਗੇ।’’

Read News Paper

Related articles

spot_img

Recent articles

spot_img