16.3 C
New York

ਪਾਕਿਸਤਾਨੀ ਹਮਲੇ ਉਪਰੰਤ ਭਾਰਤ ਵੱਲੋਂ ਉਸ ਦੇ 9 ਸ਼ਹਿਰਾਂ ਉੱਤੇ ਤਕੜੀ ਕਾਰਵਾਈ

Published:

Rate this post

ਦਿੱਲੀ/ਇਸਲਾਮਾਬਾਦ/ਪੰਜਾਬ ਪੋਸਟ

ਬੀਤੀ ਰਾਤ ਭਾਰਤ-ਪਾਕਿਸਤਾਨ ਦਰਮਿਆਨ ਜੰਗ ਦਾ ਆਲਮ ਬਣਦਾ ਹੋਇਆ ਨਜ਼ਰ ਆਇਆ ਹੈ। ਦਰਅਸਲ, ਪਾਕਿਸਤਾਨ ਨੇ ਜੰਮੂ ‘ਤੇ ਮਿਜ਼ਾਈਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਭਾਰਤ ਨੇ ਪਾਕਿਸਤਾਨ ਦੇ ਹਮਲਿਆਂ ਨੂੰ ਨਾਕਾਮ ਕਰ ਦਿੱਤਾ। ਸ਼ਾਮ ਨੂੰ ਜੰਮੂ ਵਿੱਚ ਪਾਕਿਸਤਾਨੀ ਹਮਲੇ ਦੀ ਕੋਸ਼ਿਸ਼ ਦੇ ਦ੍ਰਿਸ਼ ਦੇਖੇ ਗਏ। ਇੰਝ ਲੱਗ ਰਿਹਾ ਸੀ ਜਿਵੇਂ ਇੱਕੋ ਸਮੇਂ ਕਈ ਸਸਤੇ ਰਾਕੇਟ ਦਾਗੇ ਗਏ ਹੋਣ। ਪਾਕਿਸਤਾਨ ਨੇ ਜੰਮੂ ਦੇ ਸਤਵਾਰੀ, ਸਾਂਬਾ, ਆਰਐਸ ਪੁਰਾ ਅਤੇ ਅਰਨੀਆ ਸੈਕਟਰਾਂ ਵਿੱਚ 8 ਮਿਜ਼ਾਈਲਾਂ ਦਾਗੀਆਂ, ਪਰ ਹਵਾਈ ਰੱਖਿਆ ਯੂਨਿਟ ਨੇ ਉਨ੍ਹਾਂ ਸਾਰੀਆਂ ਨੂੰ ਹਵਾ ਵਿੱਚ ਹੀ ਰੋਕ ਦਿੱਤਾ। ਇਸ ਦੇ ਨਾਲ ਹੀ, ਭਾਰਤੀ ਹਵਾਈ ਸੈਨਾ ਨੇ ਊਧਮਪੁਰ ਅਤੇ ਜੈਸਲਮੇਰ ਵਿੱਚ ਪਾਕਿਸਤਾਨੀ ਡਰੋਨਾਂ ਨੂੰ ਵੀ ਡੇਗ ਦਿੱਤਾ। ਇਨ੍ਹਾਂ ਘਟਨਾਵਾਂ ਤੋਂ ਬਾਅਦ, ਰਾਜਸਥਾਨ ਦੇ ਬੀਕਾਨੇਰ ਅਤੇ ਪੰਜਾਬ ਦੇ ਜਲੰਧਰ ਵਿੱਚ ਬਲੈਕਆਊਟ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਕਿਸ਼ਤਵਾੜ, ਅਖਨੂਰ, ਸਾਂਬਾ, ਜੰਮੂ ਅਤੇ ਅੰਮ੍ਰਿਤਸਰ ਵਿੱਚ ਵੀ ਬਲੈਕਆਊਟ ਲਗਾਇਆ ਗਿਆ। ਭਾਰਤੀ ਫੌਜ ਨੇ ਜਾਣਕਾਰੀ ਦਿੱਤੀ ਹੈ ਕਿ ਪਾਕਿਸਤਾਨ ਦੇ ਸਾਰੇ ਹਮਲਿਆਂ ਨੂੰ ਨਾਕਾਮ ਕਰ ਦਿੱਤਾ ਗਿਆ ਹੈ। ਭਾਰਤੀ ਫੌਜੀ ਟਿਕਾਣਿਆਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ। ਜਲ ਸੈਨਾ ਨੇ ਪਾਕਿਸਤਾਨ ਦੇ ਕਰਾਚੀ ਉੱਤੇ ਹਮਲਾ ਕਰ ਦਿੱਤਾ ਹੈ। ਜਵਾਬੀ ਕਾਰਵਾਈ ਵਿੱਚ, ਭਾਰਤੀ ਫੌਜ ਨੇ ਕੁੱਲ 4 ਪਾਕਿਸਤਾਨੀ ਲੜਾਕੂ ਜਹਾਜ਼ਾਂ ਨੂੰ ਡੇਗ ਦਿੱਤਾ। ਇਸ ਤੋਂ ਪਹਿਲਾਂ, ਭਾਰਤ ਨੇ ਦੋ FJ-17 ਅਤੇ ਇੱਕ F-16 ਨੂੰ ਡੇਗ ਦਿੱਤਾ ਸੀ। ਰਿਪੋਰਟ ਅਨੁਸਾਰ ਭਾਰਤ ਨੇ ਦੋ ਪਾਕਿਸਤਾਨੀ ਪਾਇਲਟਾਂ ਨੂੰ ਵੀ ਫੜ ਲਿਆ ਹੈ। ਇੱਕ ਪਾਇਲਟ ਜੈਸਲਮੇਰ ਅਤੇ ਦੂਜਾ ਕਸ਼ਮੀਰ ਵਿੱਚ ਫੜਿਆ ਗਿਆ ਹੈ। ਜਵਾਬੀ ਕਾਰਵਾਈ ਤਹਿਤ ਬੀਤੀ ਰਾਤ ਅਤੇ ਪਿਛਲੇ ਘੰਟਿਆਂ ਦਰਮਿਆਨ ਭਾਰਤ ਵੱਲੋਂ ਇਸਲਾਮਾਬਾਦ ਸਮੇਤ ਕੁੱਲ ਮਿਲਾ ਕੇ ਪਾਕਿਸਤਾਨ ਦੇ 9 ਸ਼ਹਿਰਾਂ ਉੱਤੇ ਹਮਲੇ ਕੀਤੇ ਗਏ ਹਨ।

Read News Paper

Related articles

spot_img

Recent articles

spot_img