ਬੰਗਲੁਰੂ/ਪੰਜਾਬ ਪੋਸਟ
ਭਾਰਤ-ਨਿਊਜ਼ੀਲੈਂਡ ਦਰਮਿਆਨ ਚੱਲ ਰਹੀ ਟੈਸਟ ਮੈਚਾਂ ਦੀ ਲੜੀ ਦੇ ਪਹਿਲੇ ਮੈਚ ਵਿੱਚ ਅੱਜ ਨਿਊਜ਼ੀਲੈਂਡ ਨੇ ਭਾਰਤ ਨੂੰ ਅੱਠ ਵਿਕਟਾਂ ਨਾਲ ਹਰਾ ਦਿੱਤਾ ਹੈ ਅਤੇ ਇੱਕ ਵੱਡੀ ਜਿੱਤ ਦਰਜ ਕੀਤੀ ਹੈ। ਬੰਗਲੁਰੂ ਵਿਖੇ ਹੋਏ ਇਸ ਮੀਂਹ ਪ੍ਰਭਾਵਿਤ ਮੈਚ ਵਿੱਚ ਨਿਊਜ਼ੀਲੈਂਡ ਦਾ ਦਬਦਬਾ ਰਿਹਾ ਅਤੇ ਪਹਿਲੀ ਪਾਰੀ ਵਿੱਚ ਭਾਰਤ ਦੀ ਟੀਮ ਮਹਿਜ਼ 46 ਦੌੜਾਂ ਉੱਤੇ ਆਲ ਆਊਟ ਹੋਈ ਸੀ। ਨਿਊਜ਼ੀਲੈਂਡ ਨੇ ਮੈਚ ਦੇ ਪੰਜਵੇਂ ਦਿਨ ਭਾਰਤ ਵੱਲੋਂ ਦਿੱਤੇ 107 ਦੌੜਾਂ ਦੇ ਟੀਚੇ ਨੂੰ ਦੋ ਵਿਕਟਾਂ ਦੇ ਨੁਕਸਾਨ ਨਾਲ ਪੂਰਾ ਕਰ ਲਿਆ। ਵਿਲ ਯੰਗ (ਨਾਬਾਦ 48) ਅਤੇ ਰਚਿਨ ਰਵਿੰਦਰਾ (ਨਾਬਾਦ 39) ਨੇ ਤੀਜੇ ਵਿਕਟ ਲਈ ਅਜੇਤੂ ਭਾਈਵਾਲੀ ਕੀਤੀ। ਭਾਰਤ ਲਈ ਜਸਪ੍ਰੀਤ ਬੁਮਰਾਹ ਨੇ 29 ਦੌੜਾਂ ਬਦਲੇ 2 ਵਿਕਟ ਲਏ। ਇਸ ਜਿੱਤ ਨਾਲ ਨਿਊਜ਼ੀਲੈਂਡ ਨੇ ਤਿੰਨ ਟੈਸਟ ਮੈਚਾਂ ਦੀ ਲੜੀ ਵਿਚ 1-0 ਦੀ ਲੀਡ ਲੈ ਲਈ ਹੈ। ਲੜੀ ਦਾ ਦੂਜਾ ਟੈਸਟ ਮੈਚ 24 ਅਕਤੂਬਰ ਤੋਂ ਪੁਣੇ ਵਿਚ ਖੇਡਿਆ ਜਾਵੇਗਾ ਜਦਕਿ ਤੀਜਾ ਅਤੇ ਆਖਰੀ ਟੈਸਟ ਮੈਚ ਮੁੰਬਈ ਵਿਚ 1 ਨਵੰਬਰ ਤੋਂ ਖੇਡਿਆ ਜਾਣਾ ਹੈ। ਨਿਊਜ਼ੀਲੈਂਡ ਦੀ ਭਾਰਤ ਖਿਲਾਫ਼ ਪਿਛਲੇ 36 ਸਾਲਾਂ ਵਿਚ ਭਾਰਤ ’ਚ ਇਹ ਪਹਿਲੀ ਟੈਸਟ ਜਿੱਤ ਹੈ। ਇਸ ਤੋਂ ਪਹਿਲਾਂ ਨਿਊਜ਼ੀਲੈਂਡ ਨੇ ਸੰਨ 1988 ਵਿਚ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿਚ ਜੌਨ ਰਾਈਟ ਦੀ ਕਪਤਾਨੀ ਵਿਚ ਭਾਰਤੀ ਸਰਜ਼ਮੀਨ ’ਤੇ 136 ਦੌੜਾਂ ਨਾਲ ਜਿੱਤ ਦਰਜ ਕੀਤੀ ਸੀ।
ਨਿਊਜ਼ੀਲੈਂਡ ਨੇ ਪਹਿਲੇ ਟੈਸਟ ਮੈਚ ‘ਚ ਭਾਰਤ ਨੂੰ 8 ਵਿਕਟਾਂ ਨਾਲ ਹਰਾਇਆ; 36 ਸਾਲ ਬਾਅਦ ਭਾਰਤ ‘ਚ ਪਹਿਲੀ ਜਿੱਤ

Published: