ਲੰਦਨ/ਪੰਜਾਬ ਪੋਸਟ
ਭਾਰਤੀ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਪਿਛਲੇ ਹਫ਼ਤੇ ਮੁੰਬਈ ਵਿੱਚ ਨਿਊਜ਼ੀਲੈਂਡ ਖ਼ਿਲਾਫ਼ ਤੀਜੇ ਟੈਸਟ ‘ਚ ਪ੍ਰਦਰਸ਼ਨ ਸਦਕਾ ਤਾਜ਼ਾਜਾਰੀ ਹੋਈ ਆਈਸੀਸੀ ਪੁਰਸ਼ ਟੈਸਟ ਬੱਲੇਬਾਜ਼ੀ ਦਰਜਾਬੰਦੀ ਵਿੱਚ ਪੰਜ ਸਥਾਨ ਦੇ ਫਾਇਦੇ ਨਾਲ ਛੇਵੇਂ ਸਥਾਨ ’ਤੇ ਪਹੁੰਚ ਗਿਆ ਹੈ। ਪੰਤ ਨੇ ਮੁੰਬਈ ਟੈਸਟ ਦੌਰਾਨ ਦੋ ਨੀਮ ਸੈਂਕੜਾ ਪਾਰੀਆਂ ਖੇਡੀਆਂ, ਹਾਲਾਂਕਿ ਭਾਰਤ ਤੀਜੇ ਅਤੇ ਆਖ਼ਰੀ ਟੈਸਟ ਵਿੱਚ ਹਾਰ ਨਾਲ ਲੜੀ 0-3 ਨਾਲ ਗੁਆ ਬੈਠਿਆ ਸੀ। ਇਸ ਪ੍ਰਦਰਸ਼ਨ ਨਾਲ ਪੰਤ ਨੂੰ ਦਰਜਾਬੰਦੀ ਵਿੱਚ ਫਾਇਦਾ ਹੋਇਆ, ਜੋ ਸੰਕੇਤ ਹੈ ਕਿ ਉਹ ਕਾਰ ਹਾਦਸੇ ਮਗਰੋਂ ਆਪਣੀ ਸਰਵੋਤਮ ਲੈਅ ’ਚ ਵਾਪਸੀਕਰ ਚੁੱਕਿਆ ਹੈ। ਹੁਣ ਇਹ ਖੱਬੇ ਹੱਥ ਦਾ ਬੱਲੇਬਾਜ਼ ਜੁਲਾਈ 2022 ਵਿੱਚ ਦਰਜਾਬੰਦੀ ’ਚ ਹਾਸਲ ਕੀਤੇ ਗਏ ਆਪਣੇ ਕਰੀਅਰ ਦੇ ਸਰਵੋਤਮ ਪੰਜਵੇਂ ਸਥਾਨ ਤੋਂ ਮਹਿਜ਼ ਇੱਕ ਕਦਮ ਪਿੱਛੇ ਹੈ। ਸਿਖਰਲੇ ਟੈਸਟ ਬੱਲੇਬਾਜ਼ਾਂ ਦੀ ਸੂਚੀ ਵਿੱਚ ਸ਼ਾਮਲ ਹੋਰ ਭਾਰਤੀ ਬੱਲੇਬਾਜ਼ਾਂ ’ਚ ਖੱਬੇ ਹੱਥ ਦਾ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਵੀ ਮੌਜੂਦ ਹੈ, ਜੋ ਇੱਕ ਕਦਮ ਥੱਲੇ ਚੌਥੇ ਸਥਾਨ ’ਤੇ ਖਿਸਕ ਗਿਆ ਹੈ। ਨਿਊਜ਼ੀਲੈਂਡ ਦਾ ਬੱਲੇਬਾਜ਼ ਡੈਰਲਮਿਚਲ ਸੱਤਵੇਂ ਸਥਾਨ ‘ਤੇ ਪਹੁੰਚ ਗਿਆ ਹੈ। ਉਸ ਨੇ ਮੁੰਬਈ ਟੈਸਟ ਵਿੱਚ ਭਾਰਤ ਖ਼ਿਲਾਫ਼ ਪਹਿਲੀ ਪਾਰੀ ‘ਚ 82 ਦੌੜਾਂ ਬਣਾਈਆਂ ਸੀ। ਇੰਗਲੈਂਡ ਦੇ ਬੱਲੇਬਾਜ਼ ਜੋਅ ਰੂਟ ਨੇ ਵਿਲੀਅਮਸਨ, ਹੈਰੀਬਰੂਕ (ਤੀਜੇ), ਯਸ਼ਸਵੀ ਜੈਸਵਾਲ (ਚੌਥੇ) ਅਤੇ ਸਟੀਵਸਮਿਥ (ਪੰਜਵੇਂ) ਨੂੰ ਚੁਣੌਤੀ ਦਿੰਦਿਆਂ ਸੂਚੀ ਵਿੱਚ ਸਿਖਰ ’ਤੇ ਆਪਣੀ ਲੀਡ ਕਾਇਮ ਰੱਖੀ ਹੈ।