- ਭਾਰਤ ਦੇ ਆਲਮੀ ਉਭਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗੁਆਈ ਦੀ ਕੀਤੀ ਸ਼ਲਾਘਾ
ਨਿਊਯਾਰਕ/ਪੰਜਾਬ ਪੋਸਟ
ਅਮਰੀਕਾ ਵਿੱਚ ਵੱਸਦੇ ਬਹੁ-ਧਾਰਮਿਕ ਆਗੂ ਅਤੇ ਪ੍ਰਵਾਸੀ ਭਾਰਤੀ ਆਲਮੀ ਪੱਧਰ ਉੱਤੇ ਭਾਰਤ ਦੇ ਉਭਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲੀਡਰਸ਼ਿਪ ਦੀ ਸ਼ਲਾਘਾ ਕਰਨ ਲਈ ਟਾਈਮਜ਼ ਸਕੁਆਇਰ, ਨਿਊਯਾਰਕ ਵਿਖੇ ਇੱਕਤਰ ਹੋਏ ਅਤੇ ਇਸ ਦੌਰਾਨ ਜਸ਼ਨ ਦਾ ਮਾਹੌਲ ਵੇਖਿਆ ਗਿਆ। ਅਮਰੀਕਾ ਵਿੱਚ ਘੱਟ ਗਿਣਤੀ ਭਾਈਚਾਰਿਆਂ ਅਤੇ ਭਾਰਤੀ ਪਰਵਾਸੀਆਂ ਦੇ ਧਾਰਮਿਕ ਨੇਤਾਵਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਭਾਰਤ ਵਿੱਚ ਘੱਟ ਗਿਣਤੀਆਂ ਦੇ ਸਰਬਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਦੀ ਨੀਤੀ ਅਤੇ ਉਨ੍ਹਾਂ ਨੂੰ ਪਿਛਲੇ ਇੱਕ ਦਹਾਕੇ ਵਿੱਚ ਦੇਸ਼ ਦੇ ਵਿਸ਼ਵ ਉਭਾਰ ਵਿੱਚ ਬਰਾਬਰ ਦੇ ਹਿੱਸੇਦਾਰ ਬਣਾਉਣ ਲਈ ਪ੍ਰਸ਼ੰਸਾ ਕੀਤੀ। ਭਾਰਤੀ ਘੱਟ ਗਿਣਤੀ ਫਾਊਂਡੇਸ਼ਨ (ਆਈ. ਐਮ. ਐਫ.) ਅਤੇ ਦਿ ਯੂਨਿਟੀ ਆਫ ਫੇਥਸ ਫਾਊਂਡੇਸ਼ਨ, ਭਾਰਤ (ਟੀ ਯੂ ਐਫ ਐਫ) ਦੇ ਸਾਂਝੇ ਉੱਦਮ ‘ਗੋਲਮੇਜ਼ ਮੀਟਿੰਗ’ ਵਿੱਚ ਹਿੱਸਾ ਲੈਂਦੇ ਹੋਏ, ਸਾਰੇ ਭਾਈਚਾਰਿਆਂ ਲਈ ਖਾਸ ਕਰ ਕੇ ਘੱਟ ਗਿਣਤੀਆਂ ਲਈ ਸਮਾਨ ਮੌਕਿਆਂ ਸਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਗਿਆ। ਇਸ ਦਰਮਿਆਨ, ਟਾਈਮਜ਼ ਸਕੁਏਅਰ ਖੇਤਰ ਦੇ ਚੌਕ ਦੇ ਉੱਪਰ ਸਕ੍ਰੀਨ ‘ਤੇ ਚਲਾਈ ਗਈ ਇੱਕ ਵੀਡੀਓ ਕਲਿੱਪ ਵਿੱਚ ਪ੍ਰਧਾਨ ਮੰਤਰੀ ਮੋਦੀ ਅਤੇ ਉਨਾਂ ਦੀ ਅਗਵਾਈ ਵਿੱਚ ਭਾਰਤ ਦੇ ਵਧਦੇ ਕੱਦ ਨੂੰ ਦਰਸਾਇਆ ਗਿਆ।
ਅਮਰੀਕਾ ਦੇ ਟਾਈਮਜ਼ ਸਕੁਏਅਰ, ਨਿਊਯਾਰਕ ਵਿਖੇ ਪ੍ਰਵਾਸੀ ਭਾਰਤੀਆਂ ਨੇ ਮਨਾਇਆ ਕੌਮੀ ਜਸ਼ਨ
Published: