ਪੈਨਸਿਲਵੇਨੀਆ/ਪੰਜਾਬ ਪੋਸਟ
ਇੱਕ ਹੋਰ ਮੰਦਭਾਗੀ ਘਟਨਾ ਮੁਤਾਬਕ ਅਮਰੀਕਾ ਦੇ ਪੈਨਸਿਲਵੇਨੀਆ ਵਿਖੇ ਭਾਰਤੀ ਮੂਲ ਦੇ 51 ਸਾਲਾ ਮੋਟਲ ਮਾਲਕ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਦਾ ਨਾਂਅ ਰਾਕੇਸ਼ ਇਹਾਗਾਬਨ ਹੈ ਜਿਨਾਂ ਨੂੰ ਮਾਰਨ ਤੋਂ ਬਾਅਦ ਹਮਲਾਵਰ ਕਥਿਤ ਤੌਰ ’ਤੇ ਇੱਕ ਨੇੜਲੇ ਯੂ-ਹਾਲ ਵੈਨ ਵੱਲ ਤੁਰਿਆ ਅਤੇ ਭੱਜ ਗਿਆ। ਬਾਅਦ ਵਿੱਚ ਪੁਲੀਸ ਦੁਆਰਾ ਉਸ ਨੂੰ ਪਿਟਸਬਰਗ ਦੇ ਈਸਟ ਹਿਲਜ਼ ਇਲਾਕੇ ਵਿੱਚ ਲੱਭਿਆ ਗਿਆ। ਗੋਲੀਬਾਰੀ ਤੋਂ ਬਾਅਦ ਪਿਟਸਬਰਗ ਦਾ ਇੱਕ ਜਾਸੂਸ ਜ਼ਖਮੀ ਹੋਇਆ ਅਤੇ ਹਮਲਾਵਰ ਨੂੰ ਵੀ ਜ਼ਖਮੀ ਹੋਣ ਉਪਰੰਤ ਹਿਰਾਸਤ ਵਿੱਚ ਲੈ ਲਿਆ ਗਿਆ ਅਤੇ ਉਸ ਉੱਤੇ ਅਪਰਾਧਿਕ ਕਤਲ ਅਤੇ ਕਤਲ ਦੀ ਕੋਸ਼ਿਸ ਦੇ ਮਾਮਲੇ ਦਰਜ ਕੀਤੇ ਗਏ ਹਨ। ਪੁਲੀਸ ਵੱਲੋਂ ਫੁਟੇਜ ਵੀ ਚੈੱਕ ਕੀਤੀ ਜਾ ਰਹੀ ਹੈ, ਜਿਸ ਆਧਾਰ ਤੇ ਜਾਂਚ ਜਾਰੀ ਹੈ। ਇਹ ਘਾਤਕ ਹਮਲਾ ਉਸ ਘਟਨਾ ਤੋਂ ਇੱਕ ਮਹੀਨੇ ਬਾਅਦ ਹੋਇਆ ਹੈ, ਜਿਸ ਵਿੱਚ ਟੈਕਸਾਸ ’ਚ ਇੱਕ ਹੋਰ ਭਾਰਤੀ ਮੂਲ ਦੇ ਮੋਟਲ ਮੈਨੇਜਰ ਦੀ ਹੱਤਿਆ ਕਰ ਦਿੱਤੀ ਗਈ ਸੀ।






