ਉਨਟਾਰੀਓ/ਪੰਜਾਬ ਪੋਸਟ
ਉਨਟਾਰੀਓ ਦੇ ਪੈਰੀ ਸਾਊਂਡ ਖੇਤਰ ਵਿੱਚ ਹਾਈਵੇਅ 400 ’ਤੇ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਭਾਰਤੀ ਵਿਦਿਆਰਥਣ ਮੁਸਕਾਨ ਬੱਤਰਾ, ਦੀ ਮੌਤ ਹੋ ਗਈ ਹੈ। ਮੁਸਕਾਨ, ਜੋ ਕਿ ਸਟੱਡੀ ਵੀਜ਼ਾ ‘ਤੇ ਕੈਨੇਡਾ ਆਈ ਸੀ, ਆਪਣੇ ਦੋਸਤਾਂ ਨਾਲ ਰੱਖੜੀ ਦਾ ਤਿਉਹਾਰ ਮਨਾਉਣ ਲਈ ਬਰੈਂਪਟਨ ਆ ਰਹੀ ਸੀ, ਜਦੋਂ ਇਹ ਹਾਦਸਾ ਵਾਪਰਿਆ।