18.4 C
New York

ਆਈ.ਪੀ.ਐਲ ‘ਚ ਪੰਜਾਬ ਕਿੰਗਜ਼ ਦੀ ਟੀਮ ਨੇ ਸਭ ਤੋਂ ਛੋਟੇ ਸਕੋਰ ਨਾਲ ਜਿੱਤ ਕੇ ਰਚਿਆ ਇਤਿਹਾਸ

Published:

Rate this post

ਮੁੱਲਾਂਪੁਰ/ਪੰਜਾਬ ਪੋਸਟ

ਨਿਊ ਚੰਡੀਗੜ੍ਹ ਦੇ ਮੁੱਲਾਂਪੁਰ ਵਿਚ ਮਹਾਰਾਜਾ ਯਾਦਵਿੰਦਰਾ ਸਿੰਘ ਕੌਮਾਂਤਰੀ ਕ੍ਰਿਕਟ ਸਟੇਡੀਅਮ ਵਿਚ ਆਈਪੀਐਲ ਦੇ ਸੀਜ਼ਨ 2025 ਦੇ ਹੋਏ 31ਵੇਂ ਮੈਚ ਵਿਚ ਬੇਹੱਦ ਰੋਮਾਂਚਿਕ ਮੁਕਾਬਲੇ ਵਿਚ ਪੰਜਾਬ ਕਿੰਗਜ਼ ਨੇ ਕੋਲਕਾਤਾ ਨਾਈਟ ਰਾਈਡਰਜ਼ ਦੀ ਟੀਮ ਨੂੰ 16 ਦੌੜਾਂ ਨਾਲ ਹਰਾ ਦਿੱਤਾ। ਪੰਜਾਬ ਦੇ ਬੱਲੇਬਾਜ਼ ਭਾਵੇਂ ਕੋਈ ਕਮਾਲ ਨਾ ਵਿਖਾ ਸਕੇ ਪਰ ਯੁਜਵਿੰਦਰ ਚਾਹਲ ਦੀ ਸ਼ਾਨਦਾਰ ਗੇਂਦਬਾਜ਼ੀ ਨੇ ਪੰਜਾਬ ਦੀ ਜਿੱਤ ਲਈ ਵੱਡੀ ਭੂਮਿਕਾ ਨਿਭਾਈ। ਪੰਜਾਬ ਕਿੰਗਜ਼ ਦੀ ਟੀਮ ਨੇ ਟਾਸ ਜਿੱਤਣ ਉਪਰੰਤ ਪਹਿਲਾਂ ਬੱਲੇਬਾਜ਼ੀ ਚੁਣੀ ਪਰ ਟੀਮ ਆਪਣੀ ਪੂਰੀ ਪਾਰੀ ਵੀ ਨਾ ਖੇਡ ਸਕੀ ਅਤੇ ਟੀਮ ਦੇ ਸਾਰੇ ਖਿਡਾਰੀ 15.3 ਓਵਰਾਂ ਵਿਚ 111 ਦੌੜਾਂ ਬਣਾ ਕੇ ਆਊਟ ਹੋ ਗਏ। ਜਵਾਬ ਵਿਚ ਕੇਕੇਆਰ ਦੀ ਟੀਮ 15.1 ਓਵਰਾਂ ਵਿੱਚ 95 ਦੌੜਾਂ ਬਣਾ ਕੇ ਆਲ ਆਊਟ ਹੋ ਗਈ। ਇਸ ਜਿੱਤ ਨਾਲ ਪੰਜਾਬ ਦੀ ਟੀਮ ਨੇ ਇਹ ਰਿਕਾਰਡ ਬਣਾ ਦਿੱਤਾ ਹੈ ਕਿ ਇਹ ਜਿੱਤ ਆਈ.ਪੀ.ਐਲ ਇਤਿਹਾਸ ਵਿੱਚ ਸਭ ਤੋਂ ਛੋਟੇ ਸਕੋਰ ਰਾਹੀਂ ਮੈਚ ਜਿੱਤਣ ਵਾਲੀ ਜਿੱਤ ਵਜੋਂ ਦਰਜ ਹੋਈ ਹੈ। ਇਸੇ ਤਰਾਂ ਸਭ ਤੋਂ ਵੱਡੇ ਸਕੋਰ ਦਾ ਪਿੱਛਾ ਕਰਦੇ ਹੋਏ ਮੈਚ ਜਿੱਤਣ ਦਾ ਰਿਕਾਰਡ ਵੀ ਪੰਜਾਬ ਦੇ ਨਾਂਅ ਦਰਜ ਹੈ। ਇਸ ਜਿੱਤ ਨਾਲ ਪੰਜਾਬ ਦੀ ਟੀਮ ਅੰਕ ਸੂਚੀ ਵਿੱਚ ਚੌਥੇ ਸਥਾਨ ‘ਤੇ ਪਹੁੰਚ ਗਈ ਹੈ।

Read News Paper

Related articles

spot_img

Recent articles

spot_img