ਵਾਸ਼ਿੰਗਟਨ ਡੀ. ਸੀ./ਪੰਜਾਬ ਪੋਸਟ
ਗਾਜ਼ਾ ਦੇ ਖੇਤਰ ’ਚ ਹਮਾਸ ਜਥੇਬੰਦੀ ਖਿਲਾਫ਼ ਲੜਾਈ ਨੂੰ ਲੈ ਕੇ ਵਧ ਰਹੇ ਅੰਤਰ-ਰਾਸ਼ਟਰੀ ਰੌਲੇ-ਰੱਪੇ ਵਿਚਕਾਰ, ਇਜ਼ਰਾਈਲ ਦੇਸ਼ ਦੀਆਂ ਸਥਾਨਕ ਮੀਡੀਆ ਰਿਪੋਰਟਾਂ ਨੇ ਕਿਹਾ ਹੈ ਕਿ, ਇਜ਼ਰਾਈਲੀ ਸੁਰੱਖਿਆ ਮੰਤਰੀ ਮੰਡਲ ਨੇ ਰਫਾਹ ਵਿੱਚ ਆਪਣੀ ਫੌਜੀ ਕਾਰਵਾਈ ਦੇ ਵਿਸਥਾਰ ਨੂੰ ਮਨਜ਼ੂਰੀ ਦੇਣ ਲਈ ਵੋਟ ਦੇ ਦਿੱਤੀ ਹੈ। ਦਰਅਸਲ, ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡਨ ਨੇ ਇਸ ਹਫਤੇ ਇਹ ਸਪੱਸ਼ਟ ਕੀਤਾ ਸੀ ਕਿ ਜੇ ਇਜ਼ਾਰਾਈਲ ਨੇ ਰਫਾਹ ਦੇ ਆਬਾਦੀ ਕੇਂਦਰਾਂ ਵਿੱਚ ਪਨਾਹ ਲੈ ਕੇ ਬੈਠੇ ਇੱਕ ਮਿਲੀਅਨ ਤੋਂ ਵੱਧ ਨਾਗਰਿਕਾਂ ਵਾਲੇ ਖੇਤਰ ਵਿੱਚ ਕਾਰਵਾਈ ਅੱਗੇ ਤੋਰੀ ਤਾਂ ਓਹ ਇਜ਼ਰਾਈਲ ਨੂੰ ਕੁਝ ਹਥਿਆਰਾਂ ਦੀ ਸਪਲਾਈ ਰੋਕਣ ਲਈ ਵਚਨਬਧ ਹੋਣਗੇ। ਇਜ਼ਰਾਈਲੀ ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਫੌਜੀ ਕਾਰਵਾਈ ਦਾ ਇਹ ਵਿਸਥਾਰ ਸੀਮਤ ਹੋਵੇਗਾ ਅਤੇ ਇਜ਼ਰਾਈਲ ਦੇ ਅਮਰੀਕਾ ਵਰਗੇ ਨਜ਼ਦੀਕੀ ਸਹਿਯੋਗੀਆਂ ਨੂੰ ਨਾਰਾਜ਼ ਕਰਨ ਤੋਂ ਪ੍ਰਹੇਜ਼ ਕਰੇਗਾ। ਇਸ ਦੇ ਬਾਵਜੂਦ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਤਾਜ਼ਾ ਸੰਭਾਵੀ ਇਜ਼ਰਾਈਲੀ ਕਾਰਵਾਈ ਤੈਅ ਹੱਦਾਂ ਨੂੰ ਪਾਰ ਕਰਨ ਵਾਲੀ ਵੀ ਸਾਬਤ ਹੋ ਸਕਦੀ ਹੈ।
ਇਜ਼ਰਾਈਲ ਵੱਲੋਂ ਫੌਜੀ ਕਾਰਵਾਈ ਦਾ ਦਾਇਰਾ ਵਧਾਉਣ ਦੀ ਤਿਆਰੀ

Published: