ਤੇਲ ਅਵੀਵ/ਪੰਜਾਬ ਪੋਸਟ
ਮੌਜੂਦਾ ਸਮੇਂ ਚੱਲ ਰਹੇ ਤਣਾਅ ਦੇ ਮਾਹੌਲ ‘ਚ ਇਜ਼ਰਾਈਲ ਨੇ ਇੱਕ ਹੋਰ ਭੜਕਾਊ ਕਾਰਵਾਈ ਕਰਦਿਆਂ ਸੰਯੁਕਤ ਰਾਸ਼ਟਰ (ਯੂਐੱਨ) ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਨੂੰ ‘ਨਾਪਸੰਦੀਦਾ ਅਤੇ ਨਾਮਨਜ਼ੂਰ ਵਿਅਕਤੀ’ ਕਰਾਰ ਦੇ ਕੇ ਉਨ੍ਹਾਂ ਦੇ ਮੁਲਕ ਵਿਚ ਦਾਖ਼ਲੇ ਉਤੇ ਪਾਬੰਦੀ ਲਾ ਦਿੱਤੀ ਹੈ। ਇਜ਼ਰਾਈਲ ਨੇ ਇਹ ਕਦਮ ਇਰਾਨ ਦੇ ਇਜ਼ਰਾਈਲ ਉਤੇ ਮਿਜ਼ਾਈਲ ਹਮਲੇ ਦੀ ਗੁਟੇਰੇਜ਼ ਵੱਲੋਂ ‘ਸਪਸ਼ਟਤਾ ਨਾਲ’ ਨਿਖੇਧੀ ਨਾ ਕੀਤੇ ਜਾਣ ਦਾ ਦਾਅਵਾ ਕਰਦਿਆਂ ਉਠਾਇਆ ਹੈ। ਇਜ਼ਰਾਈਲ ਦੇ ਵਿਦੇਸ਼ ਮੰਤਰੀ ਇਜ਼ਰਾਈਲ ਕਾਟਜ਼ ਨੇ ਇਹ ਐਲਾਨ ਕਰਦਿਆਂ ਕਿਹਾ ਹੈ ਕਿ ਕੋਈ ਵੀ ਵਿਅਕਤੀ ਜੋ ਇਰਾਨ ਵੱਲੋਂ ਇਜ਼ਰਾਈਲ ਉਤੇ ਕੀਤੇ ਗਏ ਹਮਲੇ ਦੀ ਸਾਫ਼ ਢੰਗ ਨਾਲ ਨਿਖੇਧੀ ਨਹੀਂ ਕਰ ਸਕਦਾ, ਜਿਹਾ ਕਿ ਸੰਸਾਰ ਦੇ ਕਰੀਬ ਹਰੇਕ ਮੁਲਕ ਨੇ ਕੀਤਾ ਹੈ, ਉਹ ਇਜ਼ਰਾਈਲੀ ਸਰਜ਼ਮੀਨ ਉਤੇ ਪੈਰ ਧਰਨ ਦਾ ਹੱਕਦਾਰ ਨਹੀਂ ਹੈ।
ਇਜ਼ਰਾਈਲ ਨੇ ਕੀਤੀ ਵੱਡੀ ਆਲਮੀ ਕਾਰਵਾਈ: ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਦੇ ਮੁਲਕ ‘ਚ ਦਾਖਲੇ ਉੱਤੇ ਲਾਈ ਰੋਕ

Published: