20 C
New York

ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਵੱਲੋਂ ਹਿਜ਼ਬੁੱਲਾ ਆਗੂ ਸੈਫੂਦੀਨ ਦੀ ਮੌਤ ਦੀ ਪੁਸ਼ਟੀ

Published:

Rate this post

ਤੇਲ ਅਵੀਵ/ਪੰਜਾਬ ਪੋਸਟ

ਇਜ਼ਰਾਈਲ ਵੱਲੋਂ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਗਈ ਹੈ ਕਿ ਹਿਜ਼ਬੁੱਲਾ ਮੁਖੀ ਹਸਨ ਨਸਰੁੱਲਾ ਦਾ ਉਤਰਾਧਿਕਾਰੀ ਸੈਫੂਦੀਨ ਮਾਰਿਆ ਗਿਆ ਹੈ। ਇਜ਼ਰਾਈਲ ਦੇ ਰੱਖਿਆ ਮੰਤਰੀ ਨੇ ਉਸ ਦੀ ਮੌਤ ਦਾ ਕੁਝ ਦਿਨ ਪਹਿਲਾਂ ਦਾਅਵਾ ਕੀਤਾ ਸੀ ਅਤੇ ਹੁਣ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਵੀ ਇਸ ਦੀ ਪੁਸ਼ਟੀ ਕਰ ਦਿੱਤੀ ਹੈ। ਉਸ ਦੀ ਮੌਤ ਪਿਛਲੇ ਹਫਤੇ ਬੈਰੁਤ ਵਿਚ ਹੋਈ ਦੱਸੀ ਗਈ ਹੈ। ਸੈਫੂਦੀਨ ਦਾ ਜਨਮ ਲਿਬਨਾਨ ਦੇ ਅਲ ਨਹਰ ਵਿਚ ਹੋਇਆ ਸੀ। ਉਸ ਨੇ ਨਸਰੁੱਲਾ ਨਾਲ ਧਾਰਮਿਕ ਸਿੱਖਿਆ ਹਾਸਲ ਕੀਤੀ ਸੀ। ਇਹ ਜਾਣਕਾਰੀ ਮਿਲੀ ਹੈ ਕਿ ਹਿਜ਼ਬੁੱਲਾ ਦੀ ਫੰਡਿੰਗ ਤੇ ਜਥੇਬੰਦੀ ਦੇ ਅਹਿਮ ਮਾਮਲਿਆਂ ਦੀ ਦੇਖ ਰੇਖ ਵੀ ਸੈਫੂਦੀਨ ਕਰਦਾ ਸੀ। ਉਹ ਪਿਛਲੇ ਤਿੰਨ ਦਹਾਕੇ ਤੋਂ ਹਿਜ਼ਬੁੱਲਾ ਦੇ ਜਨਰਲ ਸਕੱਤਰ ਵਜੋਂ ਤਾਇਨਾਤ ਸੀ।

Read News Paper

Related articles

spot_img

Recent articles

spot_img