16.9 C
New York

ਇਜ਼ਰਾਈਲ ਦੀ ਫੌਜ ਵੱਲੋਂ ਹਮਾਸ ਦੇ ਮੁਖੀ ਯਾਹਿਆ ਸਿਨਵਰ ਦੇ ਮਾਰੇ ਜਾਣ ਦਾ ਦਾਅਵਾ

Published:

Rate this post

ਤੇਲ ਅਵੀਵ/ਪੰਜਾਬ ਪੋਸਟ

ਇਜ਼ਰਾਈਲ ਦੀ ਡਿਫੈਸ ਫੌਜ ਭਾਵ ਆਈ.ਡੀ.ਐਫ ਨੇ ਆਪਣੇ ਵੱਲੋਂ ਕੀਤੇ ਗਏ ਤਾਜ਼ਾ ਹਮਲੇ ਵਿੱਚ ਹਮਾਸ ਦੇ ਸਿਖਰਲੇ ਆਗੂ ਯਾਹਿਆ ਸਿਨਵਰ ਦੀ ਮੌਤ ਹੋਣ ਦੀ ਗੱਲ ਆਖੀ ਗਈ ਹੈ। ਇਸ ਸਮੁੱਚੇ ਘਟਨਾਕ੍ਰਮ ਦੀ ਪੁਸ਼ਟੀ ਇਜ਼ਰਾਈਲ ਦੇ ਵਿਦੇਸ਼ ਮੰਤਰੀ ਵੱਲੋਂ ਵੀ ਕੀਤੀ ਗਈ ਹੈ। ਇਜ਼ਰਾਈਲ ਨੇ ਬੀਤੇ ਦਿਨੀਂ ਇੱਕ ਇਮਾਰਤ ’ਤੇ ਹਮਲਾ ਕੀਤਾ ਸੀ ਜਿਸ ਵਿੱਚ ਸਿਨਵਰ ਦੇ ਮਾਰੇ ਜਾਣ ਦੀ ਜਾਣਕਾਰੀ ਮਿਲੀ ਹੈ। ਇਸ ਤੋਂ ਬਾਅਦ ਸਿਨਵਰ ਦੀ ਮਾਰੇ ਜਾਣ ਦੀਆਂ ਕਈ ਫੋਟੋਆਂ ਵੀ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈਆਂ ਹਨ। ਇਸ ਫੋਟੋ ਦੀ ਪੁਸ਼ਟੀ ਲਈ ਲਾਸ਼ ਨੂੰ ਡੀ. ਐੱਨ. ਏ ਟੈਸਟ ਲਈ ਇਜ਼ਰਾਈਲ ਭੇਜਿਆ ਗਿਆ ਹੈ। ਹਮਲੇ ਵਾਲਾ ਇਹ ਸਥਾਨ ਉੱਤਰੀ ਗਾਜ਼ਾ ਵਿੱਚ ਸਥਿਤ ਸੀ ਅਤੇ ਪਹਿਲਾਂ ‘ਅਬੂ ਹਸਨ’ ਸਕੂਲ ਵਜੋਂ ਜਾਣਿਆ ਜਾਂਦਾ ਸੀ। ਇਜ਼ਰਾਈਲੀ ਫੌਜ ਨੇ ਕਿਹਾ ਕਿ ਸਥਾਨ ਨੂੰ ਹੁਣ ਕਮਾਂਡ ਅਤੇ ਕੰਟਰੋਲ ਕੇਂਦਰ ਵਜੋਂ ਵਰਤਿਆ ਜਾ ਰਿਹਾ ਹੈ। ਹਮਲੇ ਦੌਰਾਨ ਦਰਜਨਾਂ ਅੱਤਵਾਦੀ ਮਾਰੇ ਗਏ ਅਤੇ ਕਈ ਹਥਿਆਰ ਅਤੇ ਇਮਾਰਤਾਂ ਤਬਾਹ ਹੋ ਗਈਆਂ।

Read News Paper

Related articles

spot_img

Recent articles

spot_img