-1.3 C
New York

ਇਟਲੀ ਵਿੱਚ ਪੰਜਾਬੀ ਮਜ਼ਦੂਰ ਦੀ ਬਾਂਹ ਵੱਢੇ ਜਾਣ ਦਾ ਇਲਾਜ ਨਾ ਹੋਣ ਕਰਕੇ ਮੌਤ

Published:

Rate this post

ਇਟਲੀ/ਪੰਜਾਬ ਪੋਸਟ
ਯੂਰਪੀ ਦੇਸ਼ ਇਟਲੀ ਤੋਂ ਇੱਕ ਪੰਜਾਬੀ ਮਜ਼ਦੂਰ ਨਾਲ ਸਬੰਧਤ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਖੇਤੀ ਦੀ ਭਾਰੀ ਮਸ਼ੀਨ ਨਾਲ ਇਸ ਮਜ਼ਦੂਰ ਦੀ ਬਾਂਹ ਕੱਟੇ ਜਾਣ ਤੋਂ ਬਾਅਦ ਉਸ ਦਾ ਮਾਲਕ ਇਲਾਜ ਕਰਵਾਉਣ ਦੀ ਥਾਂ ਉਸ ਨੂੰ ਸੜਕ ਕੰਢੇ ਸੁੱਟ ਕੇ ਫ਼ਰਾਰ ਹੋ ਗਿਆ ਅਤੇ ਇਸ ਕਾਰਨ ਮਜ਼ਦੂਰ ਦੀ ਮੌਤ ਹੋ ਗਈ। ਇਟਲੀ ਦੀ ਰਾਜਧਾਨੀ ਰੋਮ ਦੇ ਨੇੜੇ ਸਬਜ਼ੀ ਦੇ ਖੇਤ ਵਿੱਚ ਕੰਮ ਕਰਦੇ ਸਮੇਂ ਸਤਨਾਮ ਸਿੰਘ ਦੀ ਬਾਂਹ ਭਾਰੀ ਮਸ਼ੀਨ ਨਾਲ ਵੱਢੀ ਗਈ। ਇਸ ਤੋਂ ਬਾਅਦ, ਸਤਨਾਮ ਸਿੰਘ ਦਾ ਡੇਢ ਘੰਟੇ ਤੱਕ ਕੋਈ ਇਲਾਜ ਨਹੀਂ ਹੋਇਆ। ਰੌਲਾ ਪੈਣ ਉੱਤੇ ਉਸ ਨੂੰ ਰੋਮ ਦੇ ਹਸਪਤਾਲ ਵਿੱਚ ਏਅਰਲਿਫਟ ਕੀਤਾ ਗਿਆ, ਪਰ ਉਸ ਦੀ ਮੌਤ ਹੋ ਗਈ। ਸਤਨਾਮ ਸਿੰਘ ਪੰਜਾਬ ਦਾ ਵਸਨੀਕ ਸੀ ਅਤੇ ਆਪਣੇ ਪਰਿਵਾਰ ਨਾਲ ਇਟਲੀ ਵਿੱਚ ਰਹਿ ਰਿਹਾ ਸੀ। ਰੋਮ ਸਥਿਤ ਭਾਰਤੀ ਦੂਤਘਰ ਨੇ ਕਿਹਾ ਕਿ ਉਸ ਨੂੰ ਇਸ ਘਟਨਾ ਬਾਰੇ ਪਤਾ ਹੈ ਅਤੇ ਉਹ ਪਰਿਵਾਰ ਦੀ ਮਦਦ ਕਰ ਰਿਹਾ ਹੈ।

Read News Paper

Related articles

spot_img

Recent articles

spot_img