10.2 C
New York

ਹੜਤਾਲ ਖਤਮ ਕਰਨ ਮਗਰੋਂ ਡੱਲੇਵਾਲ ਨੂੰ ਖੰਨਾ ਦੇ ਨਰਸਿੰਗ ਹੋਮ ਦਾਖਲ ਕਰਵਾਇਆ ਗਿਆ

Published:

Rate this post

ਖੰਨਾ/ਪੰਜਾਬ ਪੋਸਟ

ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ 131 ਦਿਨਾਂ ਬਾਅਦ ਹੜਤਾਲ ਸਮਾਪਤ ਕਰਨ ਤੋਂ ਬਾਅਦ ਪਰਿਵਾਰ ਨੇ ਦੱਸਿਆ ਹੈ ਕਿ ਡੱਲੇਵਾਲ ਨੂੰ ਖੰਨਾ ਨਰਸਿੰਗ ਹੋਮ ਵਿੱਚ ਦਾਖਲ ਕਰਵਾਇਆ ਹੈ। ਡੱਲੇਵਾਲ ਦੇ ਬੇਟੇ ਗੁਰਪਿੰਦਰ ਸਿੰਘ ਨੇ ਦੱਸਿਆ ਹੈ ਕਿ 131 ਦਿਨਾਂ ਦੀ ਹੜਤਾਲ ਤੋ ਬਾਅਦ ਇਕ ਦਮ ਡਾਈਟ ਸ਼ੁਰੂ ਨਹੀਂ ਕੀਤੀ ਜਾ ਸਕਦੀ ਸੀ। ਉਨ੍ਹਾਂ ਨੇ ਕਿਹਾ ਹੈ ਕਿ ਲੰਮੀ ਹੜਤਾਲ ਖ਼ਤਮ ਕਰਨ ਮਗਰੋਂ ਖਾਣਾ ਸ਼ੁਰੂ ਕਰਨ ਤੋਂ ਪਹਿਲਾ ਡਾਕਟਰੀ ਸਹਾਇਤਾ ਲੈਣੀ ਲਾਜ਼ਮੀ ਸੀ। ਉਨ੍ਹਾਂ ਨੇਕਿਹਾ ਹੈ ਕਿ ਸਰੀਰ ਦੇ ਅੰਗਾਂ ਦੀ ਸਥਿਤੀ ਜਾਣਨ ਲਈ ਡਾਕਟਰਾਂ ਵੱਲੋਂ ਟੈਸਟ ਕੀਤੇ ਗਏ ਹਨ। ਉਨਾਂ ਨੇ ਕਿਹਾ ਹੈ ਕਿ ਕਈ ਟੈਸਟ ਪੌਜ਼ੀਟਿਵ ਆਏ ਹਨ। ਡੱਲੇਵਾਲ ਦੀ ਸਿਹਤ ਨੂੰ ਠੀਕ ਰੱਖਣ ਲਈ ਡਾਕਟਰੀ ਸਹਾਇਤਾ ਲਾਜ਼ਮੀ ਸੀ ਇਸ ਕਰਕੇ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਜ਼ਿਕਰਯੋਗ ਹੈ ਕਿ 26 ਨਵੰਬਰ 2024 ਤੋਂ ਮਰਨ ਵਰਤ ਉੱਤੇ ਬੈਠੇ ਡੱਲੇਵਾਲ ਨੇ ਲੰਘੇ ਕੱਲ ਫਤਿਹਗੜ੍ਹ ਸਾਹਿਬ ‘ਚ ਹੋਈ ਕਿਸਾਨ ਮਹਾਪੰਚਾਇਤ ਮਗਰੋਂ ਮਰਨ ਵਰਤ ਸਮਾਪਤ ਕੀਤਾ ਹੈ।

Read News Paper

Related articles

spot_img

Recent articles

spot_img