ਖਨੌਰੀ/ਪੰਜਾਬ ਪੋਸਟ
ਮੌਜੂਦਾ ਸਮੇਂ ਚੱਲ ਰਹੇ ਕਿਸਾਨੀ ਸੰਘਰਸ਼ ਦਰਮਿਆਨ ਪਿਛਲੇ 44 ਦਿਨਾਂ ਤੋਂ ਖਨੌਰੀ ਬਾਰਡਰ ‘ਤੇ ਮਰਨ ਵਰਤ ਜਾਰੀ ਰੱਖ ਰਹੇ ਬਜ਼ੁਰਗ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਅੱਜ ਇੱਕ ਅਹਿਮ ਸੁਨੇਹਾ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਅੱਜ ਤੋਂ ਬਾਅਦ ਓਹ ਕਿਸੇ ਨੂੰ ਨਹੀਂ ਮਿਲਣਗੇ। ਉਨਾਂ ਇਹ ਵੀ ਕਿਹਾ ਹੈ ਕਿ ਉਨਾਂ ਦਾ ਪਰਿਵਾਰ ਵੀ ਉਨਾਂ ਨੂੰ ਮਿਲਣ ਲਈ ਨਾ ਆਵੇ। ਮਿਲੀ ਜਾਣਕਾਰੀ ਅਨੁਸਾਰ ਜਗਜੀਤ ਸਿੰਘ ਡੱਲੇਵਾਲ ਨੇ ਕਾਕਾ ਕੋਟੜਾ ਨੂੰ ਇਹ ਸੁਨੇਹਾ ਅੱਗੇ ਜਾਰੀ ਕਰਨ ਲਈ ਦਿੱਤਾ ਹੈ। ਡਾਕਟਰਾਂ ਨੇ ਕਿਹਾ ਕਿ ਡੱਲੇਵਾਲ ਦੀ ਸਿਹਤ ਬੇਹੱਦ ਵਿਗੜ ਚੁੱਕੀ ਹੈ, ਕਿਡਨੀਆਂ ਅਤੇ ਲੀਵਰ ’ਤੇ ਅਸਰ ਦੇ ਨਾਲ ਹੀ ਉਨ੍ਹਾਂ ਦੇ ਹੋਰ ਅੰਗ ਵੀ ਕੰਮ ਕਰਨਾ ਛੱਡਦੇ ਜਾ ਰਹੇ ਹਨ ਜੋ ਇੱਕ ਵੱਡੀ ਚਿੰਤਾ ਦਾ ਵਿਸ਼ਾ ਹੈ।
ਮਰਨ ਵਰਤ ਉੱਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ, ਹੁਣ ਓਹ ਕਿਸੇ ਨਾਲ ਮੁਲਾਕਾਤ ਨਹੀਂ ਕਰਨਗੇ

Published: