ਜਲੰਧਰ/ਪੰਜਾਬ ਪੋਸਟ
ਲੰਘੇ ਕੱਲ ਵਾਪਰੀ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਜਲੰਧਰ ਪੁਲਿਸ ਨੇ ਇਸ ਬਹੁ-ਚਰਚਿਤ ਮਾਮਲੇ ਵਿਚ ਆਈਏਐਸ ਅਧਿਕਾਰੀ ਬਬੀਤਾ ਕਲੇਰ, ਉਸ ਦੇ ਪਤੀ ਅਤੇ ਨੇਤਾ ਸਟੀਫਨ ਕਲੇਰ ਅਤੇ ਉਸ ਦੇ ਗੰਨਮੈਨ ਸੁਖਕਰਨ ਸਿੰਘ ਵਿਰੁਧ ਕੇਸ ਦਰਜ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਕ, ਫਿਲਹਾਲ, ਗੰਨਮੈਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਜਲੰਧਰ ਦੇ ਪਿਮਸ ਹਸਪਤਾਲ ਦੇ ਸਾਹਮਣੇ ਖਾਲੀ ਪਲਾਟ ਵਿਚ ਮਿੱਟੀ ਪਾਉਣ ਤੋਂ ਬਾਅਦ ਝਗੜਾ ਹੋਇਆ ਸੀ, ਜਿਸ ਤੋਂ ਬਾਅਦ ਆਈਏਐਸ ਅਧਿਕਾਰੀ ਬਬੀਤਾ ਦੇ ਗੰਨਮੈਨ ਦੇ ਪਤੀ ਸਟੀਫਨ ਦੇ ਕਥਿਤ ਇਸ਼ਾਰੇ ’ਤੇ ਬਬੀਤਾ ਦੇ ਗੰਨਮੈਨ ਦੇ ਗੋਲੀਬਾਰੀ ਕੀਤੀ ਸੀ ਅਤੇ ਇਸ ਕਰਕੇ ਇੱਕ ਵਿਅਕਤੀ ਜ਼ਖਮੀ ਹੋ ਗਿਆ ਸੀ। ਇਸ ਮਾਮਲੇ ‘ਚ ਦੂਜੇ ਪਾਸੇ ਪ੍ਰਬਲ ਸਰਿਆ ਕੰਪਨੀ ਨਾਲ ਜੁੜੀ ਧਿਰ ਹੈ। ਸ਼ਿਕਾਇਤਕਰਤਾ ਸੁਲੱਖਣ ਸਿੰਘ ਅਤੇ ਉਨ੍ਹਾਂ ਦੇ ਮੈਨੇਜਰ ਹਰਪ੍ਰੀਤ ਸਿੰਘ ਨੇ ਇਸ ਸਬੰਧ ਵਿੱਚ ਥਾਣਾ-7 ਦੀ ਏਸੀਪੀ ਰੂਪਦੀਪ ਕੌਰ ਨੂੰ ਸ਼ਿਕਾਇਤ ਦਿੱਤੀ ਸੀ, ਜਿਸ ਤੋਂ ਬਾਅਦ ਹੁਣ ਪੁਲਸ ਹਰਕਤ ਵਿੱਚ ਆਈ ਅਤੇ ਜਾਂਚ ਤੋਂ ਬਾਅਦ, ਜਲੰਧਰ ਪੁਲਿਸ ਨੇ ਦੇਰ ਰਾਤ ਆਈਏਐਸ ਬਬੀਤਾ ਕਲੇਰ, ਨੇਤਾ ਪਤੀ ਸਟੀਫਨ ਕਲੇਰ ਅਤੇ ਗੰਨਮੈਨ ਵਿਰੁਧ ਕੇਸ ਦਰਜ ਕੀਤਾ ਹੈ, ਜਿਸ ਵਿਚੋਂ ਗੰਨਮੈਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਘਟਨਾ ਵਿਚ ਵਰਤੀ ਗਈ ਸਰਕਾਰੀ ਪਿਸਤੌਲ ਉਸ ਤੋਂ ਜ਼ਬਤ ਕਰ ਲਈ ਗਈ ਹੈ।
ਜਲੰਧਰ ਗੋਲੀਬਾਰੀ ਮਾਮਲੇ ‘ਚ ਆਈ ਏ ਐਸ ਬਬੀਤਾ ਕਲੇਰ ਅਤੇ ਪਤੀ ‘ਤੇ ਮਾਮਲਾ ਦਰਜ; ਗੰਨਮੈਨ ਗ੍ਰਿਫਤਾਰ
Published:






