ਜਲੰਧਰ/ਪੰਜਾਬ ਪੋਸਟ
ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਵਿੱਚ ਅੱਜ ਵੋਟਾਂ ਪੈਣ ਦਾ ਕੰਮ ਸਫਲਤਾਪੂਰਬਕ ਮੁਕੰਮਲ ਹੋਇਆ ਅਤੇ ਅਧਿਕਾਰਤ ਤੌਰ ‘ਤੇ ਪ੍ਰਾਪਤ ਹੋਏ ਅੰਕੜਿਆਂ ਮੁਤਾਬਕ ਵੋਟਾਂ ਪਾਉਣ ਦਾ ਸਮਾਂ ਮੁਕੰਮਲ ਹੋਣ ਤੱਕ ਤਕਰੀਬਨ 55 ਫੀਸਦੀ ਲੋਕਾਂ ਨੇ ਆਪਣੇ ਵੋਟ ਪਾਉਣ ਦੇ ਹੱਕ ਦਾ ਇਸਤੇਮਾਲ ਕੀਤਾ। ਪੰਜਾਬ ਵਿੱਚ ਲੋਕ ਸਭਾ ਚੋਣਾਂ ਲਈ ਹੋਈਆਂ ਵੋਟਾਂ ਮੌਕੇ ਵੀ ਤਕਰੀਬਨ ਇੰਨੇ ਕੁ ਫੀਸਦ ਲੋਕਾਂ ਨੇ ਹੀ ਵੋਟਾਂ ਪਾਉਣ ਵਿੱਚ ਹਿੱਸਾ ਲਿਆ ਸੀ ਹਾਲਾਂਕਿ ਇਸ ਨੂੰ ਔਸਤਨ ਵੋਟਿੰਗ ਫੀਸਦ ਤੋਂ ਥੋੜਾ ਜਿਹਾ ਘੱਟ ਮੰਨਿਆ ਜਾ ਰਿਹਾ ਹੈ। ਇਸ ਦਰਮਿਆਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੇ ਵੋਟਰਾਂ ਦਾ ਵੋਟਿੰਗ ਪ੍ਰਕਿਰਿਆ ਵਿੱਚ ਹਿੱਸਾ ਪਾਉਣ ‘ਤੇ ਧੰਨਵਾਦ ਕੀਤਾ ਹੈ। ਇਸ ਤਰਾਂ ਪਿਛਲੇ ਤਕਰੀਬਨ ਡੇਢ ਮਹੀਨੇ ਤੋਂ ਚਰਚਾ ਦਾ ਵਿਸ਼ਾ ਬਣੀ ਜਲੰਧਰ ਪੱਛਮੀ ਵਿਧਾਨ ਸਭਾ ਸੀਟ ਸਬੰਧੀ ਪ੍ਰਮੁੱਖ ਵੋਟਿੰਗ ਗੇੜ ਮੁਕੰਮਲ ਹੋ ਗਿਆ ਹੈ ਅਤੇ ਹੁਣ ਸਭ ਦੀਆਂ ਨਜ਼ਰਾਂ 13 ਜੁਲਾਈ ਨੂੰ ਐਲਾਨੇ ਜਾਣ ਵਾਲੇ ਨਤੀਜੇ ਵੱਲ ਲੱਗ ਗਈਆਂ ਹਨ।
ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਵੋਟਿੰਗ ਮੁਕੰਮਲ; 55 ਪ੍ਰਤੀਸ਼ਤ ਲੋਕਾਂ ਨੇ ਪਾਈ ਵੋਟ

Published: