ਜਲੰਧਰ/ਪੰਜਾਬ ਪੋਸਟ
ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਵਿਚ ਅੱਜ ਨਤੀਜੇ ਦਾ ਦਿਨ ਹੈ ਅਤੇ ਇਸ ਤਹਿਤ ਵੋਟਾਂ ਦੀ ਗਿਣਤੀ ਦਾ ਕੰਮ ਜਾਰੀ ਹੈ। ਤਾਜ਼ਾ ਜਾਣਕਾਰੀ ਮੁਤਾਬਕ, ਜਲੰਧਰ ਪੱਛਮੀ ਹਲਕੇ ਦੀ ਜ਼ਿਮਨੀ ਚੋਣ ਵਿਚ 6ਵੇਂ ਗੇੜ ਦੀ ਗਿਣਤੀ ਮਗਰੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਭਗਤ 17,964 ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਉਨਾਂ ਨੂੰ ਹੁਣ ਤੱਕ 27,168 ਵੋਟਾਂ ਮਿਲੀਆਂ ਹਨ, ਦੂਜੇ ਸਥਾਨ ਉੱਤੇ ਚੱਲ ਰਹੀ ਕਾਂਗਰਸ ਦੀ ਉਮੀਦਵਾਰ ਸੁਰਿੰਦਰ ਕੌਰ ਨੂੰ 9204 ਅਤੇ ਤੀਜੇ ਥਾਂ ਉੱਤੇ ਨਜ਼ਰ ਆ ਰਹੇ ਸਾਬਕਾ ਐਮ.ਐਲ.ਏ ਭਾਜਪਾ ਦੇ ਸ਼ੀਤਲ ਅੰਗੂਰਾਲ ਨੂੰ ਹੁਣ ਤੱਕ 6557 ਵੋਟਾਂ ਮਿਲੀਆਂ ਹਨ।