-11.5 C
New York

ਜੰਮੂ ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ ’ਚ ਬੱਦਲ ਫਟਣ ਕਾਰਨ 46 ਵਿਅਕਤੀਆਂ ਦੀ ਮੌਤ, 200 ਲਾਪਤਾ

Published:

Rate this post

ਜੰਮੂ/ਪੰਜਾਬ ਪੋਸਟ

ਹਿਮਾਚਲ ਪ੍ਰਦੇਸ਼ ਤੋਂ ਬਾਅਦ ਹੁਣ ਇੱਕ ਹੋਰ ਗੁਆਂਢੀ ਸੂਬੇ ਜੰਮੂ ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ ’ਚ ਬੱਦਲ ਫਟਣ ਕਾਰਨ ਭਾਰੀ ਤਬਾਹੀ ਹੋਈ ਹੈ ਅਤੇ ਮਚੈਲ ਮਾਤਾ ਮੰਦਰ ਮਾਰਗ ’ਤੇ ਇੱਕ ਦੂਰ-ਦਰਾਜ ਦੇ ਪਿੰਡ ’ਚ ਘੱਟੋ ਘੱਟ 46 ਵਿਅਕਤੀਆਂ ਦੀ ਮੌਤ ਹੋ ਗਈ ਤੇ ਵੱਡੇ ਪੱਧਰ ’ਤੇ ਨੁਕਸਾਨ ਹੋਇਆ ਹੈ। ਹੜ੍ਹ ਆਉਣ ਕਾਰਨ ਵੱਡੀ ਗਿਣਤੀ ਲੋਕ ਘਟਨਾ ਸਥਾਨ ’ਤੇ ਫਸ ਗਏ ਹਨ। ਇਸ ਘਟਨਾ ਮਗਰੋਂ ਮੰਦਰ ਦੀ ਸਾਲਾਨਾ ਯਾਤਰਾ ਮੁਲਤਵੀ ਕਰ ਦਿੱਤੀ ਗਈ ਹੈ। ਅਧਿਕਾਰੀਆਂ ਨੇ ਮ੍ਰਿਤਕਾਂ ਦੀ ਗਿਣਤੀ ਵਧਣ ਦਾ ਖਦਸ਼ਾ ਜ਼ਾਹਿਰ ਕਰਦਿਆਂ ਕਿਹਾ ਕਿ ਹੁਣ ਤੱਕ 167 ਵਿਅਕਤੀਆਂ ਨੂੰ ਬਚਾਇਆ ਗਿਆ ਹੈ ਜਿਨ੍ਹਾਂ ’ਚੋਂ 38 ਦੀ ਹਾਲਤ ਗੰਭੀਰ ਹੈ। ਮ੍ਰਿਤਕਾਂ ਵਿੱਚ ਸੀਆਈਐੱਸਐੱਫ ਦੇ ਦੋ ਜਵਾਨ ਵੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਐੱਨਡੀਆਰਐੱਫ, ਐੱਸਡੀਆਰਐੱਫ, ਪੁਲੀਸ, ਸੈਨਾ ਤੇ ਸਥਾਨਕ ਲੋਕਾਂ ਵੱਲੋਂ ਬਚਾਅ ਮੁਹਿੰਮ ਵੱਡੇ ਪੱਧਰ ’ਤੇ ਚਲਾਈ ਜਾ ਰਹੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਬੱਦਲ ਚਸ਼ੋਤੀ ’ਚ ਫਟਿਆ ਜੋ ਮੰਦਰ ਮਾਰਗ ’ਤੇ ਸਥਿਤ ਅਜਿਹਾ ਆਖਰੀ ਪਿੰਡ ਹੈ ਜਿੱਥੇ ਕਿਸੇ ਵਾਹਨ ਰਾਹੀਂ ਪਹੁੰਚਿਆ ਜਾ ਸਕਦਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਚਸ਼ੋਤੀ ’ਚ ਉਸ ਸਮੇਂ ਬੱਦਲ ਫਟਿਆ ਜਦੋਂ ਵੱਡੀ ਗਿਣਤੀ ’ਚ ਲੋਕ ਮਚੈਲ ਮਾਤਾ ਮੰਦਰ ਦੀ ਯਾਤਰਾ ਲਈ ਇਕੱਠੇ ਹੋਏ ਸਨ।

Read News Paper

Related articles

spot_img

Recent articles

spot_img