-0.2 C
New York

ਅਮਰੀਕਾ ’ਚ ਜੇਕਰ ਚੋਣਾਂ ਸੁਤੰਤਰ ਅਤੇ ਨਿਰਪੱਖ ਹੋਣ ਤਾਂ ਟਰੰਪ ਹੀ ਜਿੱਤਣਗੇ : ਜਸਦੀਪ ਸਿੰਘ ਜੱਸੀ

Published:

Rate this post

ਵਾਸ਼ਿੰਗਟਨ /ਪੰਜਾਬ ਪੋਸਟ
‘ਸਿੱਖ ਅਮਰੀਕਨ ਫਾਰ ਟਰੰਪ’ ਦੇ ਮੁਖੀ ਜਸਦੀਪ ਸਿੰਘ ਜੱਸੀ ਦਾ ਕਹਿਣਾ ਹੈ ਕਿ 27 ਜੂਨ ਨੂੰ ਹੋਈ ਰਾਸ਼ਟਰਪਤੀ ਚੋਣ ਦੀ ਬਹਿਸ ਨੇ ਡੋਨਾਲਡ ਟਰੰਪ ਦੀ ਲੋਕਪਿ੍ਰਅਤਾ ਨੂੰ ਪ੍ਰਭਾਵਿਤ ਕੀਤਾ ਹੈ ਅਤੇ ਸਾਬਕਾ ਰਾਸ਼ਟਰਪਤੀ ਦੀ ਜਿੱਤ ਇਸ ਗੱਲ ‘ਤੇ ਨਿਰਭਰ ਕਰੇਗੀ ਕਿ ਚੋਣਾਂ ਸੁਤੰਤਰ, ਨਿਰਪੱਖ ਜਾਂ ਕਾਨੂੰਨੀ ਢੰਗ ਨਾਲ ਹੁੰਦੀਆਂ ਹਨ ਜਾਂ ਨਹੀਂ। ਮੈਰੀਲੈਂਡ ਵਿੱਚ ਸਿੱਖ ਭਾਈਚਾਰੇ ਦੇ ਹਰਮਨ ਪਿਆਰੇ ਆਗੂ ਅਤੇ ‘ਸਿੱਖਸ ਆਫ ਅਮਰੀਕਾ’ ਦੇ ਸਰਪ੍ਰਸਤ ਸ. ਜਸਦੀਪ ਸਿੰਘ ਜੱਸੀ ਨੇ ਅਗਲੇ ਹਫ਼ਤੇ ਮਿਲਵਾਕੀ ਵਿੱਚ ਰਿਪਬਲਿਕਨ ਨੈਸ਼ਨਲ ਕਨਵੈਨਸ਼ਨ (ਆਰ. ਐੱਨ. ਸੀ) ਤੋਂ ਪਹਿਲਾਂ ਪੀ.ਟੀ. ਆਈ ਨੂੰ ਦੱਸਿਆ, ‘‘ਮੈਨੂੰ ਲੱਗਦਾ ਹੈ ਕਿ ਸਾਡਾ ਭਾਈਚਾਰਾ ਟਰੰਪ ਦੇ ਸਮੱਰਥਨ ਵਿੱਚ ਹੈ। ਮੈਂ ਸਾਬਕਾ ਰਾਸ਼ਟਰਪਤੀ ਟਰੰਪ ਦੇ ਪੱਖ ਵਿੱਚ ਕਾਫੀ ਸਮੱਰਥਨ ਦੇਖਿਆ ਹੈ। ਅਸੀਂ ਉਨਾਂ ਲਈ ਫੰਡ ਇਕੱਠਾ ਕਰ ਰਹੇ ਹਾਂ। ਅਸੀਂ ਜਲਦੀ ਹੀ ਸੰਮੇਲਨ ’ਚ ਜਾਵਾਂਗੇ।’’
ਚਾਰ ਰੋਜ਼ਾ ਆਰ. ਐੱਨ. ਸੀ. ਦੌਰਾਨ ਦੇਸ਼ ਭਰ ਦੇ ਰਿਪਬਲਿਕਨ ਡੈਲੀਗੇਟ 5 ਨਵੰਬਰ ਨੂੰ ਹੋਣ ਵਾਲੀਆਂ ਆਮ ਚੋਣਾਂ ਲਈ ਟਰੰਪ ਨੂੰ ਰਸਮੀ ਤੌਰ ’ਤੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਵਜੋਂ ਨਾਮਜ਼ਦ ਕਰਨਗੇ। ਮੌਜੂਦਾ ਰਾਸ਼ਟਰਪਤੀ ਜੋਅ ਬਾਈਡੇਨ ਡੈਮੋਕ੍ਰੇਟਿਕ ਪਾਰਟੀ ਤੋਂ ਸੰਭਾਵਿਤ ਉਮੀਦਵਾਰ ਹਨ। ਜੱਸੀ ਨੇ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ, ‘ਅਸੀਂ ਸਾਰੇ ਜਾਣਦੇ ਹਾਂ ਕਿ ਰਾਸ਼ਟਰਪਤੀ ਬਾਈਡੇਨ ਨੂੰ ਪਿਛਲੇ ਚਾਰ ਸਾਲਾਂ ਤੋਂ ਕਿਹੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਬਹਿਸ ਦੌਰਾਨ ਅਮਰੀਕੀ ਜਨਤਾ ਅਤੇ ਮੀਡੀਆ ਲਈ ਇਹ ਦੇਖਣਾ ਦਿਲਚਸਪ ਸੀ ਕਿ ਰਾਸ਼ਟਰਪਤੀ ਬਾਈਡੇਨ ਦੀ ਮਾਨਸਿਕ ਸਮਰੱਥਾ ਕਮਜ਼ੋਰ ਹੋ ਗਈ ਹੈ, ਜੋ ਸਪੱਸ਼ਟ ਤੌਰ ’ਤੇ ਦਿਖਾਈ ਦੇ ਰਹੀ ਸੀ।’ ਉਨਾਂ ਕਿਹਾ, ‘ਸਾਨੂੰ ਲੱਗਦਾ ਹੈ ਕਿ ਇਸ ਬਹਿਸ ਦਾ ਟਰੰਪ ਦੀ ਲੋਕਪਿ੍ਰਅਤਾ ’ਤੇ ਕੁਝ ਅਸਰ ਪਿਆ ਹੈ। ਜੇਕਰ ਇਹ ਚੋਣ ਨਿਰਪੱਖ, ਪਾਰਦਰਸ਼ੀ ਜਾਂ ਜਾਇਜ਼ ਤਰੀਕੇ ਨਾਲ ਕਰਵਾਈ ਜਾਂਦੀ ਹੈ ਤਾਂ ਟਰੰਪ ਜਿੱਤਣਗੇ ਕਿਉਂਕਿ ਅਮਰੀਕੀ ਲੋਕ ਇਹੀ ਚਾਹੁੰਦੇ ਹਨ।’’

Read News Paper

Related articles

spot_img

Recent articles

spot_img