ਰਾਂਚੀ/ਪੰਜਾਬ ਪੋਸਟ
ਝਾਰਖੰਡ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ’ਚ ਅੱਜ 43 ਸੀਟਾਂ ’ਤੇ ਵੋਟਿੰਗ ਹੋਵੇਗੀ। ਝਾਰਖੰਡ ’ਚ ਕੁਲ 81 ਸੀਟਾਂ ਹਨ ਅਤੇ ਬਾਕੀ ਸੀਟਾਂ ’ਤੇ ਸੱਤ ਦਿਨ ਬਾਅਦ ਮਹਾਰਾਸ਼ਟਰ ਦੀਆਂ ਸਾਰੀਆਂ 288 ਸੀਟਾਂ ਦੇ ਨਾਲ ਵੋਟਾਂ ਪੈਣਗੀਆਂ। ਅੱਜ ਪਹਿਲੇ ਪੜਾਅ ’ਚ 13 ਨਵੰਬਰ ਨੂੰ ਸਵੇਰੇ 7 ਵਜੇ ਤੋਂ ਸ਼ਾਮ 5 ਵਜੇ ਤਕ ਵੋਟਿੰਗ ਹੋਵੇਗੀ ਅਤੇ ਇਸ ਦੌਰਾਨ, 950 ਬੂਥਾਂ ’ਤੇ ਵੋਟਿੰਗ ਦਾ ਸਮਾਂ ਸ਼ਾਮ 4 ਵਜੇ ਖਤਮ ਹੋ ਜਾਵੇਗਾ ਪਰ ਉਸ ਸਮੇਂ ਕਤਾਰ ’ਚ ਖੜ੍ਹੇ ਲੋਕ ਵੋਟ ਪਾ ਸਕਣਗੇ। ਸੂਬੇ ਭਰ ’ਚ ਕੁਲ 15,344 ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਇਸ ਪ੍ਰਕਿਰਿਆ ਲਈ ਸੁਰੱਖਿਆ ਬਲਾਂ ਦੀਆਂ 200 ਤੋਂ ਵੱਧ ਕੰਪਨੀਆਂ ਵਿਵਸਥਾ ਬਣਾਈ ਰੱਖਣ ਅਤੇ ਚੋਣ ਪ੍ਰਕਿਰਿਆ ਦੀ ਰੱਖਿਆ ਲਈ ਰਣਨੀਤਕ ਥਾਵਾਂ ’ਤੇ ਤਾਇਨਾਤ ਕੀਤੀਆਂ ਗਈਆਂ ਹਨ। ਇਨ੍ਹਾਂ 43 ਵਿਧਾਨ ਸਭਾ ਹਲਕਿਆਂ ’ਚ 17 ਆਮ ਸੀਟਾਂ, ਅਨੁਸੂਚਿਤ ਕਬੀਲਿਆਂ ਲਈ 20 ਸੀਟਾਂ ਅਤੇ ਅਨੁਸੂਚਿਤ ਜਾਤੀਆਂ ਲਈ 6 ਸੀਟਾਂ ਸ਼ਾਮਲ ਹਨ।
ਝਾਰਖੰਡ ਸੂਬੇ ਦੀ ਵਿਧਾਨ ਸਭਾ ਲਈ ਵੋਟਿੰਗ ਦਾ ਪਹਿਲਾ ਗੇੜ ਅੱਜ: ਸਾਰੀਆਂ ਤਿਆਰੀਆਂ ਮੁਕੰਮਲ
Published: