ਅਮਰੀਕਾ/ਪੰਜਾਬ ਪੋਸਟ
ਪਿਛਲੇ ਕੱੁਝ ਸਮੇਂ ਤੋਂ ਚੱਲ ਰਹੀਆਂ ਅਫਵਾਹਾਂ ਨੂੰ ਵਿਰਾਮ ਲਾਉਂਦੇ ਹੋਏ ਅਮਰੀਕਾ ਦੇ ਵਾਈਟ ਹਾਊਸ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਅਸਤੀਫਾ ਦੇਣ ਦੀਆਂ ਕਨਸੋਆਂ ਮਹਿਜ਼ ਹਵਾਈ ਚਰਚਾਵਾਂ ਹਨ ਅਤੇ ਇਨਾਂ ਅਫਵਾਹਾਂ ਨੂੰ ਵਾਈਟ ਹਾਊਸ ਵੱਲੋਂ ਪੂਰੀ ਤਰਾਂ ਖਾਰਜ ਕਰ ਦਿੱਤਾ ਗਿਆ ਹੈ। ਵਾਈਟ ਹਾਊਸ ਦੇ ਪ੍ਰੈਸ ਸਕੱਤਰ ਕੇਰੀਨ ਜੀਨ ਪੀਐਰ ਨੂੰ ਜਦੋਂ ਪੁੱਛਿਆ ਗਿਆ ਕਿ ਕੀ ਰਾਸ਼ਟਰਪਤੀ ਅਸਤੀਫਾ ਦੇਣਗੇ ਤਾਂ ਉਨਾਂ ਸਪੱਸ਼ਟ ਲਫ਼ਜ਼ਾਂ ਵਿੱਚ ਕਿਹਾ, ‘ਬਿਲਕੁਲ ਨਹੀਂ’ ਭਾਵ ਨਾ ਉਹ ਅਸਤੀਫਾ ਦੇ ਰਹੇ ਹਨ ਅਤੇ ਨਾ ਹੀ ਰਾਸ਼ਟਰਪਤੀ ਅਹੁਦੇ ਦੀ ਦੌੜ ਵਿੱਚੋਂ ਬਾਹਰ ਹੋਣਗੇ। ਖੁਦ ਜੋਅ ਬਾਇਡਨ ਨੇ ਵੀ ਆਪਣੇ ਸਾਥੀਆਂ ਨੂੰ ਭਰੋਸਾ ਪ੍ਰਗਟਾਇਆ ਹੈ ਕਿ ਉਹ ਦੌੜ ਵਿੱਚ ਪੂਰੀ ਤਰਾਂ ਬਰਕਰਾਰ ਹਨ।
ਅਮਰੀਕਾ ਦੇ ਵਾਈਟ ਹਾਊਸ ਵੱਲੋਂ ਜੋਅ ਬਾਇਡਨ ਸਬੰਧੀ ਚੱਲ ਰਹੀਆਂ ਅਫਵਾਹਾਂ

Published: