13.2 C
New York

ਕੰਗਨਾ ਰਣੌਤ ‘ਐਮਰਜੈਂਸੀ’ ਫਿਲਮ ਦੇ ਕਈ ਦ੍ਰਿਸ਼ਾਂ ’ਤੇ ਕੱਟ ਲਾਉਣ ਲਈ ਸਹਿਮਤ ਹੋਈ ਸੈਂਸਰ ਬੋਰਡ

Published:

Rate this post

ਮੁੰਬਈ/ਪੰਜਾਬ ਪੋਸਟ
ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ ਨੇ ਬੰਬੇ ਹਾਈ ਕੋਰਟ ਵਿਚ ਦੱਸਿਆ ਕਿ ਫਿਲਮ ‘ਐਮਰਜੈਂਸੀ’ ਦੀ ਨਿਰਮਾਤਾ ਅਤੇ ਅਦਾਕਾਰਾ ਕੰਗਨਾ ਰਣੌਤ ਫਿਲਮ ਦੇ ਕਈ ਦ੍ਰਿਸ਼ਾਂ ’ਤੇ ਕੱਟ ਲਾਉਣ ਲਈ ਸਹਿਮਤ ਹੋ ਗਈ ਹੈ। ਇਸ ਸਬੰਧੀ ਪਟੀਸ਼ਨ ਫਿਲਮ ਦੇ ਸਹਿ-ਨਿਰਮਾਤਾ ‘ਜ਼ੀ ਐਂਟਰਟੇਨਮੈਂਟ ਐਂਟਰਪ੍ਰਾਈਜ਼ਿਜ਼’ ਵਲੋਂ ਦਾਇਰ ਕੀਤੀ ਗਈ ਸੀ ਜੋ ਫਿਲਮ ਦਾ ਸਰਟੀਫਿਕੇਟ ਜਾਰੀ ਕਰਨ ਦੀ ਮੰਗ ਕਰ ਰਹੇ ਹਨ। ਇਹ ਫਿਲਮ ਪਹਿਲਾਂ ਛੇ ਸਤੰਬਰ ਨੂੰ ਰਿਲੀਜ਼ ਹੋਣੀ ਸੀ ਪਰ ਸਿੱਖ ਜਥੇਬੰਦੀਆਂ ਵਲੋਂ ਇਸ ਫਿਲਮ ਦੇ ਦ੍ਰਿਸ਼ਾਂ ’ਤੇ ਇਤਰਾਜ਼ ਜਤਾਇਆ ਜਾ ਰਿਹਾ ਹੈ ਜਿਸ ਕਾਰਨ ਫਿਲਮ ਦੀ ਰਿਲੀਜ਼ ਰੁਕ ਗਈ ਸੀ। ਇਸੇ ਸੰਦਰਭ ਵਿੱਚ ਹੁਣ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ ਨੇ ਬੰਬੇ ਹਾਈ ਕੋਰਟ ਨੂੰ ਦੱਸਿਆ ਹੈ ਕਿ ਅਦਾਕਾਰਾ-ਨਿਰਮਾਤਾ ਕੰਗਨਾ ਰਣੌਤ ਨੇ ਆਪਣੀ ਫਿਲਮ ‘ਐਮਰਜੈਂਸੀ’ ਵਿੱਚ ਸੀਬੀਐਫਸੀ ਵੱਲੋਂ ਸੁਝਾਈਆਂ ਗਈਆਂ ਕਟੌਤੀਆਂ ਲਈ ਸਹਿਮਤੀ ਦੇ ਦਿੱਤੀ ਹੈ। ਇਸ ਤਰਾਂ ਹੁਣ ਇਸ ਵਿਵਾਦਿਤ ਫਿਲਮ ਦੀ ਰਿਲੀਜ਼ ਦਾ ਰਾਹ ਖੁੱਲਦਾ ਹੋਇਆ ਵਿਖਾਈ ਦੇ ਰਿਹਾ ਹੈ।

Read News Paper

Related articles

spot_img

Recent articles

spot_img