4.3 C
New York

ਕੰਵਰ ਢਿੱਲੋਂ ਨੇ ਜਿੱਤਿਆ ਸਰਵੋਤਮ ਅਦਾਕਾਰ-ਟੀਵੀ (ਪੁਰਸ਼) ਦਾ ਵੱਕਾਰੀ ਪੁਰਸਕਾਰ

Published:

Rate this post

ਮੁੰਬਈ/ਪੰਜਾਬ ਪੋਸਟ

ਭਾਰਤੀ ਟੀਵੀ ਮਨੋਰੰਜਨ ਜਗਤ ਦੇ ਹੋਣਹਾਰ ਅਦਾਕਾਰ ਕੰਵਰ ਢਿੱਲੋਂ ਨੇ ਇੱਕ ਹੋਰ ਵੱਡੀ ਪ੍ਰਾਪਤੀ ਕਰਦੇ ਹੋਏ ਬੀਤੀ ਰਾਤ ਪਿੰਕਵਿਲਾ ਸਕ੍ਰੀਨ ਐਂਡ ਸਟਾਈਲ ਆਈਕਨਜ਼ ਅਵਾਰਡਸ ਵਿੱਚ ਲੜੀਵਾਰ ‘ਉਡਨੇ ਕੀ ਆਸ਼ਾ’ ਲਈ ਸਰਵੋਤਮ ਅਦਾਕਾਰ – ਟੀਵੀ (ਪੁਰਸ਼) ਦਾ ਪੁਰਸਕਾਰ ਜਿੱਤਿਆ ਹੈ। ਆਪਣੀ ਦਮਦਾਰ ਆਵਾਜ਼ ਲਈ ਜਾਣੇ ਜਾਂਦੇ ਨਾਮਵਰ ਪੰਜਾਬੀ ਅਦਾਕਾਰ ਦੀਪ ਢਿੱਲੋ ਦੇ ਪੁੱਤਰ ਕੰਵਰ ਢਿੱਲੋਂ ਦੀ ਮੌਜੂਦਗੀ ਵਾਲਾ ਇਹ ਲੜੀਵਾਰ ਲਗਾਤਾਰ ਲੋਕਪ੍ਰਿਅਤਾ ਦੇ ਨਵੇਂ ਮੁਕਾਮ ਸਿਰਜ ਰਿਹਾ ਹੈ। ਕੰਵਰ ਢਿੱਲੋਂ ਅਤੇ ਨੇਹਾ ਹਰਸੋਰਾ ਦੀਆਂ ਪ੍ਰਮੁੱਖ ਭੂਮਿਕਾਵਾਂ ਵਾਲਾ ਚਰਚਿਤ ਲੜੀਵਾਰ ‘ਉੜਨੇ ਕੀ ਆਸ਼ਾ’ ਟੀਵੀ ਦਰਸ਼ਕਾਂ ਦੀ ਦਰਜਾਬੰਦੀ ਵਿੱਚ ਲੰਮੇ ਸਮੇਂ ਤੋਂ ਚੋਟੀ ਉੱਤੇ ਬਣਿਆ ਹੋਇਆ ਹੈ। ਇਹ ਸਮੁੱਚੇ ਸਮੇਂ ਦੌਰਾਨ ਕੰਵਰ ਢਿੱਲੋਂ ਦੀ ਅਦਾਕਾਰੀ ਵੀ ਕਾਫੀ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤੀ ਜਾ ਰਹੀ ਹੈ ਅਤੇ ਉਨਾਂ ਵੱਲੋਂ ਇਸ ਭੂਮਿਕਾ ਤਹਿਤ ਜੀਅ ਜਾਨ ਨਾਲ ਨਿਭਾਈ ਕਲਾਕਾਰੀ ਦੀ ਵੀ ਅਦਾਕਾਰੀ ਖੇਤਰ ਦੇ ਮਾਹਿਰਾਂ ਅਤੇ ਆਲੋਚਕਾਂ ਵੱਲੋਂ ਕਾਫੀ ਤਾਰੀਫ ਹੋ ਰਹੀ ਹੈ। ਜ਼ਿਕਰਯੋਗ ਹੈ ਕਿ ਸਟਾਰ ਪਲੱਸ ਚੈਨਲ ਅਤੇ ਹਾਟਸਟਾਰ ਉੱਤੇ ਪ੍ਰਸਾਰਿਤ ਹੁੰਦੇ ਇਸ ਪਰਿਵਾਰਕ ਲੜੀਵਾਰ ਦੇ ਸ਼ੁਰੂ ਹੋਣ ਦੇ ਸਮੇਂ ਤੋਂ ਹੀ ਇਹ ਲਗਾਤਾਰ ਦਰਜਾਬੰਦੀ ਵਿੱਚ ਚੋਟੀ ਦੇ ਪੰਜ ਲੜੀਵਾਰਾਂ ਦੀ ਸੂਚੀ ਵਿੱਚ ਸ਼ਾਮਿਲ ਰਿਹਾ ਹੈ ਅਤੇ ਇਸ ਦਰਮਿਆਨ ਭਾਰਤ ਵਿੱਚ ਕ੍ਰਿਕਟ ਦੇ ਕਈ ਵੱਡੇ ਆਯੋਜਨਾ ਦੇ ਟੀਵੀ ਪ੍ਰਸਾਰਨ ਦੇ ਸਮੇਂ ਦੌਰਾਨ ਵੀ ਇਸ ਲੜੀਵਾਰ ਨੇ ਆਪਣੀ ਲੋਕਪ੍ਰਿਅਤਾ ਬਰਕਰਾਰ ਰੱਖੀ ਹੈ। ਇਸ ਸਫਲਤਾ ਦੇ ਬਾਵਜੂਦ ਕੰਵਰ ਢਿੱਲੋਂ ਹਲੀਮੀ ਨਾਲ ਆਪਣੇ ਕੰਮ ਨੂੰ ਹੋਰ ਬਿਹਤਰ ਬਣਾ ਰਹੇ ਹਨ ਅਤੇ ਆਉਂਦੇ ਸਮੇਂ ਦੌਰਾਨ ਵੀ ਦਰਸ਼ਕਾਂ ਦਾ ਇਸੇ ਤਰ੍ਹਾਂ ਮਨੋਰੰਜਨ ਕਰਦੇ ਰਹਿਣ ਪ੍ਰਤੀ ਵਚਨਬੱਧ ਹਨ।

Read News Paper

Related articles

spot_img

Recent articles

spot_img