23.2 C
New York

ਕਸ਼ਮੀਰ ਤੋਂ ਵਾਪਸੀ ਕਰ ਰਹੇ ਲੋਕਾਂ ਸਬੰਧੀ ਸਰਕਾਰ ਵੱਲੋਂ ਏਅਰਲਾਈਨ ਕੰਪਨੀਆਂ ਨੂੰ ਹਦਾਇਤਾਂ ਜਾਰੀ

Published:

Rate this post

ਸ਼੍ਰੀਨਗਰ/ਪੰਜਾਬ ਪੋਸਟ

ਕੇਂਦਰ ਸਰਕਾਰ ਐਲਾਨ ਕੀਤਾ ਹੈ ਕਿ ਸ੍ਰੀਨਗਰ ਤੋਂ ਵਾਧੂ ਉਡਾਣਾਂ ਚਲਾਈਆਂ ਜਾਣਗੀਆਂ ਅਤੇ ਪੁਲਗਾਮ ਅਤਿਵਾਦੀ ਹਮਲੇ ਤੋਂ ਬਾਅਦ ਜੰਮੂ-ਕਸ਼ਮੀਰ ਤੋਂ ਵੱਡੀ ਗਿਣਤੀ ’ਚ ਸੈਲਾਨੀਆਂ ਦੀ ਵਾਪਸੀ ਦੇ ਮੱਦੇਨਜ਼ਰ ਇਸ ਮਾਰਗ ’ਤੇ ਹਵਾਈ ਕਿਰਾਏ ਵੀ ਵਾਜਬ ਪੱਧਰ ’ਤੇ ਰੱਖੇ ਜਾਣ। ਲੰਘੇ ਕੱਲ ਤੱਕ 20 ਉਡਾਣਾਂ ’ਚ 3337 ਮੁਸਾਫ਼ਰਾਂ  ਨੇ ਸ਼੍ਰੀਨਗਰ ਤੋਂ ਉਡਾਣ ਭਰੀ। ਇੰਡੀਗੋ ਏਅਰ ਇੰਡੀਆ ਅਤੇ ਸਪਾਈਸਜੈੱਟ ਸ਼੍ਰੀਨਗਰ ਤੋਂ ਅਪਣੀਆਂ ਆਮ ਨਿਰਧਾਰਤ ਸੇਵਾਵਾਂ ਤੋਂ ਇਲਾਵਾ ਕੁਲ  ਸੱਤ ਵਾਧੂ ਉਡਾਣਾਂ ਦਾ ਸੰਚਾਲਨ ਕਰ ਰਹੀਆਂ ਹਨ। ਸ਼ਹਿਰੀ ਹਵਾਬਾਜ਼ੀ ਮੰਤਰੀ ਕੇ. ਰਾਮਮੋਹਨ ਨਾਇਡੂ ਨੇ ਕਿਹਾ ਕਿ ਏਅਰਲਾਈਨ ਕੰਪਨੀਆਂ ਨੂੰ ਕਿਰਾਏ ’ਚ ਕਿਸੇ ਵੀ ਵਾਧੇ ਤੋਂ ਬਚਣ ਲਈ ਸਖਤ ਹੁਕਮ ਦਿਤੇ ਗਏ ਹਨ ਅਤੇ ਕਿਰਾਏ ਦੀ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਵਾਜਬ ਪੱਧਰ ’ਤੇ  ਰੱਖਿਆ ਜਾ ਰਿਹਾ ਹੈ। ਉਨ੍ਹਾਂ ਦੀ ਇਹ ਟਿਪਣੀ  ਕੁਝ ਵੈੱਬਸਾਈਟਾਂ ਵਲੋਂ ਸ੍ਰੀਨਗਰ ਤੋਂ ਜਾਣ ਵਾਲੀਆਂ ਉਡਾਣਾਂ ਲਈ ਟਿਕਟਾਂ ਦੀਆਂ ਕੀਮਤਾਂ 50,000 ਰੁਪਏ ਤੋਂ ਵੱਧ ਵਿਖਾਈਆਂ ਜਾਣ ਦੇ ਪਿਛੋਕੜ ਵਿਚ ਆਈ ਹੈ। ਦੇਸ਼ ਦੀ ਸੱਭ ਤੋਂ ਵੱਡੀ ਏਅਰਲਾਈਨ ਇੰਡੀਗੋ ਨੇ ਕਿਹਾ ਕਿ ਐਮਰਜੈਂਸੀ ਸਥਿਤੀ ਦੇ ਮੱਦੇਨਜ਼ਰ ਉਸ ਨੇ ਕਿਰਾਏ ਨੂੰ ਘੱਟ ਰੱਖਣ ਲਈ ਕਦਮ ਚੁਕੇ ਹਨ। ਸ੍ਰੀਨਗਰ ਤੋਂ ਸਾਰੀਆਂ ਏਅਰਲਾਈਨਾਂ ਨੇ ਟਿਕਟਾਂ ਰੱਦ ਕਰਨ ’ਤੇ ਮੁਸਾਫ਼ਰਾਂ ’ਤੇ ਜੁਰਮਾਨਾ ਲਾਉਣਾ ਬੰਦ ਕਰ ਦਿਤਾ ਹੈ। ਹਵਾਈ ਅੱਡਿਆਂ ’ਤੇ ਉਡੀਕ ਕਰ ਰਹੇ ਲੋਕਾਂ ਲਈ ਟੈਂਟ ਲਗਾਏ ਗਏ ਹਨ ਅਤੇ ਭੋਜਨ ਤੇ ਪਾਣੀ ਮੁਹੱਈਆ ਕਰਵਾਇਆ ਜਾ ਰਿਹਾ ਹੈ।

Read News Paper

Related articles

spot_img

Recent articles

spot_img