ਦਿੱਲੀ/ਪੰਜਾਬ ਪੋਸਟ
ਭਾਰਤ ਵਿੱਚ ਅੰਗਰੇਜ਼ੀ ਦੇ ਨਾਮੀ ਸ਼ਾਇਰ ਅਤੇ ਸਾਬਕਾ ਆਈ. ਪੀ. ਐੱਸ ਅਫ਼ਸਰ ਕੇਕੀ ਐਨ ਦਾਰੂਵਾਲਾ ਦਾ ਲੰਮੀ ਬਿਮਾਰੀ ਅਤੇ ਨਿਮੋਨੀਆ ਦੀ ਸਮੱਸਿਆ ਕਾਰਨ ਦਿੱਲੀ ਦੇ ਇੱਕ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਉਹ 87 ਵਰ੍ਹਿਆਂ ਦੇ ਸਨ। ਉਹ ਭਾਰਤ ਦੇ ਬਹੁਤ ਹੀ ਨਾਮੀ ਅੰਗਰੇਜ਼ੀ ਕਵੀਆਂ ਅਤੇ ਲੇਖਕਾਂ ਵਿੱਚ ਸ਼ੁਮਾਰ ਸਨ। ਉਨ੍ਹਾਂ ਨੂੰ ਆਪਣੀਆਂ ਨਿੱਕੀਆਂ ਕਹਾਣੀਆਂ ਲਈ ਵੀ ਜਾਣਿਆ ਜਾਂਦਾ ਹੈ। ਲਾਹੌਰ ਵਿੱਚ ਜਨਮੇ ਦਾਰੂਵਾਲਾ ਨੇ ਪੜ੍ਹਾਈ ਲੁਧਿਆਣਾ ਦੇ ਸਰਕਾਰੀ ਕਾਲਜ ਵਿੱਚੋਂ ਕੀਤੀ ਸੀ। ਉਹ 1958 ਵਿੱਚ ਭਾਰੀ ਪੁਲੀਸ ਸਰਵਿਸਿਜ਼ (ਉੱਤਰ ਪ੍ਰਦੇਸ਼ ਕੇਡਰ) ਵਿੱਚ ਭਰਤੀ ਹੋਏ ਸਨ। ਉਹ ਉਸ ਸਮੇਂ ਦੇ ਤਤਕਾਲੀ ਪ੍ਰਧਾਨ ਮੰਤਰੀ ਚਰਨ ਸਿੰਘ ਦੇ ਕੌਮਾਂਤਰੀ ਮਾਮਲਿਆਂ ਬਾਰੇ ਵਿਸ਼ੇਸ਼ ਸਹਾਇਕ ਵੀ ਰਹੇ ਅਤੇ ਆਈ. ਪੀ. ਐੱਸ ਅਧਿਕਾਰੀ ਵਜੋਂ ਵੱਖ-ਵੱਖ ਅਹਿਮ ਅਹੁਦਿਆਂ ਉੱਤੇ ਸੇਵਾ ਨਿਭਾਈ, ਜਿਨ੍ਹਾਂ ਵਿੱਚ ਸਕੱਤਰ ਰਾਅ ਵੀ ਸ਼ਾਮਲ ਹੈ ਹਾਲਾਂਕਿ ਉਨਾਂ ਨੂੰ ਅੰਗ੍ਰੇਜ਼ੀ ਕਵੀ ਵਜੋਂ ਦੇਸ਼ਾਂ ਵਿਦੇਸ਼ਾਂ ਵਿੱਚ ਪਛਾਣ ਮਿਲੀ।