ਲੰਦਨ/ਪੰਜਾਬ ਪੋਸਟ
ਸਿੱਖ ਕੌਮ ਲਈ ਦੁਨੀਆਂ ਦੇ ਪ੍ਰਮੁੱਖ ਦੇਸ਼ ਬਰਤਾਨੀਆ ਤੋਂ ਇੱਕ ਵੱਡੇ ਮਾਣ ਵਾਲੀ ਖ਼ਬਰ ਆਈ ਹੈ ਕਿ ਦੇਸ਼ ਵਿੱਚ ਪਹਿਲੀ ਵਾਰ ਕੀਰਤਨ ਨੂੰ ਸਿੱਖਿਆ ਦੀ ਗਰੇਡ ਪ੍ਰਣਾਲੀ ਵਿੱਚ ਸ਼ਾਮਲ ਕੀਤਾ ਗਿਆ ਹੈ, ਇਸ ਦਾ ਭਾਵ ਇਹ ਹੈ ਕਿ ਹੁਣ ਬਰਤਾਨੀਆ ਵਿੱਚ ਵਿਦਿਆਰਥੀ ‘ਸਿੱਖ ਪਵਿੱਤਰ ਸੰਗੀਤ’ ਨਾਲ ਜੁੜੇ ਪਾਠਕ੍ਰਮ ਦਾ ਰਸਮੀ ਤੌਰ ’ਤੇ ਅਧਿਐਨ ਕਰ ਸਕਣਗੇ। ਲੰਡਨ ਸਥਿਤ ਸੰਗੀਤ ਸਿੱਖਿਆ ਬੋਰਡ (ਐੱਮਟੀਬੀ) ਆਲਮੀ ਪੱਧਰ ’ਤੇ ਮਾਨਤਾ ਪ੍ਰਾਪਤ ਅੱਠ-ਗਰੇਡ ਸੰਗੀਤ ਪ੍ਰੀਖਿਆਵਾਂ ਤਹਿਤ ‘ਸਿੱਖ ਪਵਿੱਤਰ ਸੰਗੀਤ’ ਪਾਠਕ੍ਰਮ ਮੁਹੱਈਆ ਕਰਵਾਏਗਾ। ਇਹ ਗੱਲ ਵੀ ਧਿਆਨ ਦੇਣ ਵਾਲੀ ਹੈ ਕਿ ਇਸ ਪਾਠਕ੍ਰਮ ਨੂੰ ਮਨਜ਼ੂਰੀ ਅਤੇ ਸ਼ੁਰੂ ਕਰਵਾਉਣ ਵਿੱਚ ਕੁੱਲ 10 ਸਾਲ ਦੀ ਸਖ਼ਤ ਮਿਹਨਤ ਲੱਗੀ ਹੈ।
ਸਿੱਖ ਕੌਮ ਲਈ ਬਰਤਾਨੀਆ ਤੋਂ ਵੱਡੀ ਖ਼ਬਰ: ਕੀਰਤਨ ਨੂੰ ਸਿੱਖਿਆ ਦੀ ਗਰੇਡ ਪ੍ਰਣਾਲੀ ਵਿੱਚ ਸ਼ਾਮਲ ਕੀਤਾ ਗਿਆ

Published: