9.9 C
New York

ਸਿਹਤ ਵਿਗੜਨ ’ਤੇ ਸਾਬਕਾ ਉਪ ਪ੍ਰਧਾਨ ਮੰਤਰੀ ਲਾਲ ਕਿ੍ਰਸ਼ਨ ਅਡਵਾਨੀ ਹਸਪਤਾਲ ਦਾਖਲ

Published:

Rate this post

ਪੰਜਾਬ ਪੋਸਟ/ਬਿਓਰੋ
ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਅਤੇ ਸਾਬਕਾ ਉੱਪ ਪ੍ਰਧਾਨ ਮੰਤਰੀ ਲਾਲ ਕਿ੍ਸ਼ਨ ਅਡਵਾਨੀ ਦੀ ਸਿਹਤ ਵਿਗੜਨ ’ਤੇ ਉਨਾਂ ਨੂੰ ਦਿੱਲੀ ਦੇ ਏਮਜ਼ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਜਾਣਕਾਰੀ ਮੁਤਾਬਿਕ, ਉਨਾਂ ਨੂੰ ਉਮਰ ਨਾਲ ਸੰਬੰਧਿਤ ਸਮੱਸਿਆ ਕਾਰਨ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਫਿਲਹਾਲ ਉਨਾਂ ਨੂੰ ਏਮਜ਼ ਦੇ ਜੇਰੀਆਟਿ੍ਰਕ ਵਿਭਾਗ ਭਾਵ ਬਜ਼ੁਰਗਾਂ ਦਾ ਇਲਾਜ ਕਰਨ ਵਾਲੇ ਵਿਭਾਗ ਦੇ ਡਾਕਟਰਾਂ ਦੀ ਨਿਗਰਾਨੀ ’ਚ ਰੱਖਿਆ ਗਿਆ ਹੈ। 96 ਸਾਲਾਂ ਅਡਵਾਨੀ ਉਮਰ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ। ਇਸ ਲਈ ਉਨਾਂ ਦਾ ਸਮੇਂ-ਸਮੇਂ ’ਤੇ ਘਰ ’ਚ ਹੀ ਚੈੱਕਅਪ ਕੀਤਾ ਜਾਂਦਾ ਹੈ। ਦੇਰ ਸ਼ਾਮ ਨੂੰ ਉਨਾਂ ਨੂੰ ਕੁਝ ਪਰੇਸ਼ਾਨੀ ਮਹਿਸੂਸ ਹੋਈ, ਜਿਸ ਦੇ ਤੁਰੰਤ ਬਾਅਦ ਉਨਾਂ ਨੂੰ ਏਮਜ਼ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨਾਂ ਨੂੰ ਆਪਣੀ ਨਿਗਰਾਨੀ ’ਚ ਦਾਖਲ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਅਡਵਾਨੀ ਨੂੰ ਇਸੇ ਸਾਲ ਦੇਸ਼ ਦੇ ਸਰਵਉੱਚ ਨਾਗਰਿਕ ਪੁਰਸਕਾਰ ‘ਭਾਰਤ ਰਤਨ’ ਨਾਲ ਸਨਮਾਨਿਤ ਕੀਤਾ ਗਿਆ।

Read News Paper

Related articles

spot_img

Recent articles

spot_img