ਕੁਪਵਾੜਾ/ਪੰਜਾਬ ਪੋਸਟ
ਜੰਮੂ ਕਸ਼ਮੀਰ ਦੇ ਕੁਪਵਾੜਾ ਸੈਕਟਰ ਵਿੱਚ ਚੱਲ ਰਹੀ ਤਾਜ਼ਾ ਫ਼ੌਜੀ ਕਾਰਵਾਈ ਦੌਰਾਨ ਇੱਕ ਦਹਿਸ਼ਤੀ ਮਾਰਿਆ ਗਿਆ ਅਤੇ ਇੱਕ ਫ਼ੌਜੀ ਜਵਾਨ ਜ਼ਖ਼ਮੀ ਹੋ ਗਿਆ ਹੈ। ਸੁਰੱਖਿਆ ਬਲਾਂ ਨੇ ਦਹਿਸ਼ਤਗਰਦਾਂ ਦੀ ਮੌਜੂਦਗੀ ਦੀ ਸੂਚਨਾ ਮਿਲਣ ਤੋਂ ਬਾਅਦ ਬੀਤੀ ਸ਼ਾਮ ਤੋਂ ਹੀ ਕੁਪਵਾੜਾ ਜ਼ਿਲ੍ਹੇ ਦੇ ਕੋਵਤ ਅਤੇ ਤ੍ਰਮਖ਼ਾਨ ਖੇਤਰ ਦੇ ਜੰਗਲਾਂ ਵਿੱਚ ਕਾਸੋ ਆਪ੍ਰੇਸ਼ਨ ਸ਼ੁਰੂ ਕੀਤਾ ਹੋਇਆ ਸੀ। ਫੌਜ ਦੇ ਸ਼੍ਰੀਨਗਰ ਹੈੱਡਕੁਆਰਟਰ ਤੋਂ ਦੱਸਿਆ ਗਿਆ ਹੈ ਕਿ ਭਾਰਤੀ ਫੌਜ ਅਤੇ ਜੰਮੂ ਕਸ਼ਮੀਰ ਪੁਲੀਸ ਵੱਲੋਂ ਜਾਰੀ ਸਾਂਝੇ ਆਪ੍ਰੇਸ਼ਨ ਦੌਰਾਨ ਦਹਿਸ਼ਤਗਰਦਾਂ ਨੇ ਅੰਨ੍ਹੇਵਾਹ ਗੋਲੀਬਾਰੀ ਕੀਤੀ। ਇਸ ਦੌਰਾਨ ਹੋਏ ਮੁਕਾਬਲੇ ਵਿੱਚ ਇੱਕ ਦਹਿਸ਼ਤਗਰਦ ਮਾਰਿਆ ਗਿਆ ਅਤੇ ਇੱਕ ਐੱਨ. ਸੀ. ਓ. ਜ਼ਖਮੀ ਹੋ ਗਿਆ। ਫਿਲਹਾਲ ਇਸ ਸਬੰਧੀ ਹੋਰ ਕਾਰਵਾਈ ਚੱਲ ਰਹੀ ਹੋਣ ਦੀ ਸੂਚਨਾ ਮਿਲੀ ਹੈ ।