ਬੈਰੂਤ/ਪੰਜਾਬ ਪੋਸਟ
ਲਿਬਨਾਨ ਵਿੱਚ ਹੋਏ ਤਾਜ਼ਾ ਹਮਲੇ ਲਈ ਵਾਕੀ-ਟਾਕੀਜ਼ ਅਤੇ ਪੇਜਰਾਂ ਸਮੇਤ ਸੰਚਾਰ ਯੰਤਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ, ਜਿਸ ਦੇ ਤਬਾਹਕੁਨ ਨਤੀਜੇ ਨਿਕਲ ਕੇ ਸਾਹਮਣੇ ਆਏ ਹਨ। ਇੱਕ ਰਿਪੋਰਟ ਦੇ ਅਨੁਸਾਰ ਅਧਿਕਾਰੀਆਂ ਨੇ ਕਿਹਾ ਕਿ ਤਾਜ਼ਾ ਹਮਲਿਆਂ ਵਿੱਚ ਘੱਟੋ ਘੱਟ 20 ਲੋਕਾਂ ਦੀ ਮੌਤ ਹੋ ਗਈ ਅਤੇ 450 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ ਹਨ। ਇਹ ਤਾਜ਼ਾ ਹਮਲਾ ਲਿਬਨਾਨ ਵਿੱਚ ਪੇਜਰਾਂ ਵਿਚ ਇਕੋ ਵੇਲੇ ਕੀਤੇ ਗਏ ਧਮਾਕਿਆਂ ਵਿੱਚ 12 ਲੋਕਾਂ ਦੇ ਮਾਰੇ ਜਾਣ ਅਤੇ 2,800 ਤੋਂ ਵੱਧ ਹੋਰਨਾਂ ਜ਼ਖ਼ਮੀ ਹੋਣ ਦੇ ਇੱਕ ਦਿਨ ਬਾਅਦ ਹੋਇਆ ਹੈ।
ਪੇਜਰਾਂ ਵਿੱਚ ਧਮਾਕੇ ਤੋਂ ਬਾਅਦ ਹੁਣ ਲਿਬਨਾਨ ਵਿੱਚ ਵਾਕੀ ਟਾਕੀ ਰਾਹੀਂ ਹੋਏ ਧਮਾਕੇ

Published: